ਇਲੈਕਟ੍ਰਾਨਿਕ ਸ਼ੋਅਰੂਮ ਦੇ ਕਰਮਚਾਰੀ ਨੇ ਚੋਰੀ ਕੀਤੇ 12 ਲੱਖ ਰੁਪਏ

02/18/2020 4:25:59 PM

ਚੰਡੀਗੜ੍ਹ (ਸੰਦੀਪ) : ਸੈਕਟਰ-28 ਸਥਿਤ ਇਕ ਇਲੈਕਟ੍ਰਾਨਿਕ ਸ਼ੋਅਰੂਮ ਦੇ ਤਾਲੇ ਖੋਲ੍ਹ ਕੇ ਉਥੇ ਹੀ ਕੰਮ ਕਰਨ ਵਾਲੇ ਕਰਮਚਾਰੀ ਨੇ 12 ਲੱਖ ਰੁਪਏ ਚੋਰੀ ਕਰ ਲਏ। ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮ ਦੇਰ ਰਾਤ ਸ਼ੋਅਰੂਮ ਦੀਆਂ ਚਾਬੀਆਂ ਲੈ ਕੇ ਪਹੁੰਚਿਆ ਅਤੇ ਪੂਰੀ ਤਸੱਲੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਕਾਫ਼ੀ ਸਮੇਂ ਤੋਂ ਸ਼ੋਅਰੂਮ 'ਚ ਕੰਮ ਕਰ ਰਿਹਾ ਸੀ ਅਤੇ ਉਸ ਨੇ ਸੰਚਾਲਕ ਨੂੰ ਆਪਣਾ ਅਸਲੀ ਨਾਮ ਵੀ ਨਹੀਂ ਦੱਸਿਆ ਸੀ। ਮੁਲਜ਼ਮ ਯੂ.ਪੀ. ਦਾ ਰਹਿਣ ਵਾਲਾ ਹੈ।

ਮੁਲਜ਼ਮ ਦੀ ਭਾਲ 'ਚ ਪੁਲਸ ਟੀਮ ਯੂ. ਪੀ. ਰਵਾਨਾ
ਮੁਲਜ਼ਮ ਬੀਤੀ ਰਾਤ ਸ਼ੋਅਰੂਮ ਦੇ ਬਾਹਰ ਪਹੁੰਚਿਆ ਸੀ। ਉਸ ਨੇ ਚਾਬੀ ਨਾਲ ਤਾਲੇ ਖੋਲ੍ਹੇ ਅਤੇ ਕਾਊਂਟਰ 'ਚੋਂ ਲੱਖਾਂ ਰੁਪਏ ਉਡਾ ਕੇ ਫਰਾਰ ਹੋ ਗਿਆ। ਸ਼ੋਅਰੂਮ ਦੇ ਸੰਚਾਲਕ ਨੇ ਸਵੇਰੇ ਆ ਕੇ ਦੇਖਿਆ ਤਾਂ ਉਹ ਦੁਕਾਨ ਖੋਲ੍ਹਣ ਲਈ ਨਹੀਂ ਪਹੁੰਚਿਆ ਸੀ। ਉਸ ਦਾ ਇੰਤਜ਼ਾਰ ਕਰਨ ਤੋਂ ਬਾਅਦ ਸ਼ੋਅਰੂਮ ਨੂੰ ਖੋਲ੍ਹਿਆ ਤਾਂ 12 ਲੱਖ ਰੁਪਏ ਗਾਇਬ ਪਾ ਕੇ ਉਨ੍ਹਾਂ ਦੇ ਹੋਸ਼ ਉਡ ਗਏ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਕਰਮਚਾਰੀ ਇਸ 'ਚ ਸਾਫ਼ ਨਜ਼ਰ ਆਇਆ। ਇਸ ਤੋਂ ਬਾਅਦ ਉਨ੍ਹਾਂ ਤੁਰੰਤ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-26 ਥਾਣਾ ਪੁਲਸ ਨੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Anuradha

Content Editor

Related News