ਨਿੱਜੀ ਇਨਫ੍ਰਾਕੋਨ ਪਲਾਂਟ ''ਚ ਵੱਡਾ ਹਾਦਸਾ, ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
Friday, Jul 24, 2026 - 04:20 PM (IST)
ਲੁਧਿਆਣਾ (ਰਾਜ)- ਸਾਹਨੇਵਾਲ ਰੋਡ 'ਤੇ ਸਥਿਤ ਇਕ ਨਿੱਜੀ ਇਨਫ੍ਰਾਕੋਨ ਪਲਾਂਟ ਵਿਚ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਪਲਾਂਟ ਪ੍ਰਬੰਧਨ 'ਤੇ ਘੋਰ ਲਾਪਰਵਾਹੀ ਅਤੇ ਬਿਜਲੀ ਦੀਆਂ ਤਾਰਾਂ ਅਤੇ ਮਸ਼ੀਨਰੀ ਦੀ ਗਲਤ ਦੇਖਭਾਲ ਦੇ ਗੰਭੀਰ ਦੋਸ਼ ਲਗਾਏ ਹਨ।
ਸ਼ਿਕਾਇਤ ਕਰਤਾ ਰਿਆਜ਼ ਅਹਿਮਦ ਦੇ ਬਿਆਨ ਮੁਤਾਬਕ ਉਨ੍ਹਾਂ ਦਾ ਭਤੀਜਾ, ਮੁਹੰਮਦ ਇਰਫਾਨ, ਪਿੰਡ ਪੱਦੀ 'ਚ ਸੋਮੀਆ ਇਨਫ੍ਰਾਕਨ ਪ੍ਰਾਈਵੇਟ ਲਿਮਟਿਡ (ਆਰਐਸਸੀ ਪਲਾਂਟ) 'ਚ ਸਹਾਇਕ ਵਜੋਂ ਕੰਮ ਕਰਦਾ ਸੀ। 5 ਜੁਲਾਈ ਨੂੰ ਉਹ ਪਲਾਂਟ 'ਚ ਇਕ ਮਿਕਸਰ ਮਸ਼ੀਨ ਦੀ ਹੈਮਰ ਮਸ਼ੀਨ ਨਾਲ ਸਾਫ਼ ਕਰ ਰਿਹਾ ਸੀ।
ਸਫ਼ਾਈ ਦੌਰਾਨ ਹੈਮਰ ਮਸ਼ੀਨ ਨਾਲ ਜੁੜੀ ਬਿਜਲੀ ਦੀ ਤਾਰ ਵਿਚ ਅਚਾਨਕ ਕਰੰਟ ਆਇਆ, ਜਿਸ ਕਰਕੇ ਮੁਹੰਮਦ ਇਰਫ਼ਾਨ ਕਰੰਟ ਦੀ ਲਪੇਟ ਵਿਚ ਆ ਗਿਆ। ਕਰੰਟ ਲੱਗਣ ਨਾਲ ਉਹ ਸਿੱਧਾ ਇੱਕ ਮਿਕਸਰ ਮਸ਼ੀਨ 'ਚ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਝੁਲਸ ਗਿਆ। ਉਸ ਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਡੇਹਲੋਂ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 'ਆਪ' ਆਗੂ ਬਲਵਿੰਦਰ ਦੇ ਕਤਲ ਮਾਮਲੇ 'ਚ ਖ਼ੁਲਾਸਾ! ਸਾਬਕਾ SHO ਨਾਗਰਾ ਦੇ ਮੋਬਾਇਲ ਨੇ ਖੋਲ੍ਹੇ ਰਾਜ਼
ਪੀੜਤ ਦੇ ਚਾਚੇ ਦਾ ਦੋਸ਼ ਹੈ ਕਿ ਪਲਾਂਟ ਪ੍ਰਬੰਧਨ ਬਿਜਲੀ ਦੀਆਂ ਤਾਰਾਂ ਅਤੇ ਮਸ਼ੀਨਰੀ ਦੀ ਸਹੀ ਢੰਗ ਨਾਲ ਦੇਖਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਫ਼ਲ ਰਿਹਾ। ਨੰਗੀ ਤਾਰ ਦੀ ਮੁਰੰਮਤ ਨਾ ਕਰਨ ਸਮੇਤ ਲਾਪਰਵਾਹੀ ਕਾਰਨ ਉਸ ਦੇ ਭਤੀਜੇ ਦੀ ਮੌਤ ਹੋ ਗਈ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
