ਜਲੰਧਰ-ਗੋਰਾਇਆ ਹਾਈਵੇਅ ''ਤੇ ਦੋ ਟੈਂਕਰਾਂ ਵਿਚਾਲੇ ਜ਼ਬਰਦਸਤ ਟੱਕਰ, ਕੈਬਿਨ ''ਚ ਫਸਿਆ ਡਰਾਈਵਰ
Friday, Jul 24, 2026 - 05:11 PM (IST)
ਜਲੰਧਰ (ਸੋਨੂੰ, ਮੁਨੀਸ਼)- ਗੋਰਾਇਆ ਨੈਸ਼ਨਲ ਹਾਈਵੇਅ 'ਤੇ ਦੋ ਟੈਂਕਰਾਂ ਦੀ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟੈਂਕਰ ਦਾ ਡਰਾਈਵਰ ਕੈਬਿਨ ਦੇ ਅੰਦਰ ਫਸ ਗਿਆ। ਹਾਦਸੇ ਮਗਰੋਂ ਹਾਈਵੇਅ 'ਤੇ ਟ੍ਰੈਫਿਕ ਜਾਮ ਹੋ ਗਿਆ। ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਦੋਵੇਂ ਤੇਲ ਟੈਂਕਰ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਡਰਾਈਵਰ ਕੈਬਿਨ 'ਚ ਫਸਣ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜੇ. ਸੀ. ਬੀ. ਅਤੇ ਹਾਈਡ੍ਰਾ ਦੀ ਵਰਤੋਂ ਕਰਕੇ ਕੋਸ਼ਿਸ਼ਾਂ ਮਗਰੋਂ ਡਰਾਈਵਰ ਨੂੰ ਕੈਬਿਨ ਵਿੱਚੋਂ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਰਵਨੀਤ ਬਿੱਟੂ ਬੋਲੇ-ਨੀਟ ਪ੍ਰਦਰਸ਼ਨ ਕਾਂਗਰਸ ਨੇ ਕੀਤਾ ਹਾਈਜੈੱਕ

ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਟੀਮ ਨੇ ਗੋਰਾਇਆ ਪੁਲਸ ਨੂੰ ਹਾਦਸੇ ਬਾਰੇ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਅਧਿਕਾਰੀ ਜਸਵੀਰ ਸਿੰਘ ਨੇ ਉਨ੍ਹਾਂ ਨੂੰ ਸਟੈਲਾ ਨੇੜੇ ਨੈਸ਼ਨਲ ਹਾਈਵੇਅ 'ਤੇ ਇਕ ਸੜਕ ਹਾਦਸੇ ਦੀ ਸੂਚਨਾ ਦਿੱਤੀ ਸੀ। ਘਟਨਾ ਸਥਾਨ 'ਤੇ ਜਾ ਕੇ ਵੇਖਿਆ ਕਿ ਕੈਂਟਰ ਦਾ ਟਾਇਰ ਫਟ ਗਿਆ ਸੀ ਅਤੇ ਉਹ ਸੜਕ ਕਿਨਾਰੇ ਖੜ੍ਹਾ ਸੀ। ਇਸ ਦੌਰਾਨ ਇਕ ਹੋਰ ਤੇਲ ਟੈਂਕਰ ਖੜ੍ਹੇ ਟੈਂਕਰ ਨਾਲ ਟਕਰਾ ਗਿਆ।

ਇਹ ਵੀ ਪੜ੍ਹੋ: 'ਆਪ' ਆਗੂ ਬਲਵਿੰਦਰ ਦੇ ਕਤਲ ਮਾਮਲੇ 'ਚ ਖ਼ੁਲਾਸਾ! ਸਾਬਕਾ SHO ਨਾਗਰਾ ਦੇ ਮੋਬਾਇਲ ਨੇ ਖੋਲ੍ਹੇ ਰਾਜ਼
ਰਾਈਵਰ ਮਨੀਸ਼ ਨੂੰ ਹਾਇਡਰਾ ਅਤੇ ਇਕ ਜੇ. ਸੀ. ਬੀ. ਦੀ ਵਰਤੋਂ ਕਰਕੇ ਬਹੁਤ ਮੁਸ਼ਕਿਲ ਨਾਲ ਬਚਾਇਆ ਗਿਆ, ਜਦਕਿ ਟਾਇਰ ਰਬੜ ਅਜੇ ਵੀ ਦੂਜੇ ਟੈਂਕਰ 'ਚ ਸੀ। ਕੈਂਟਰ ਡਰਾਈਵਰ ਦਾ ਮਾਲਕ ਲੁਧਿਆਣਾ ਤੋਂ ਘਟਨਾ ਸਥਾਨ 'ਤੇ ਪਹੁੰਚਿਆ। ਇਸ ਘਟਨਾ ਕਾਰਨ ਹਾਈਵੇਅ 'ਤੇ ਟ੍ਰੈਫਿਕ ਜਾਮ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਕ ਲੇਨ ਨੂੰ ਬਹਾਲ ਕਰ ਦਿੱਤਾ ਗਿਆ ਹੈ, ਹਾਲਾਂਕਿ ਦੋ ਹੋਰ ਲਾਈਨਾਂ ਬੰਦ ਹਨ ਅਤੇ ਜਲਦੀ ਹੀ ਬਹਾਲ ਕਰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
