ਚੰਡੀਗੜ੍ਹ : ਲਿਫਾਫੇ ''ਚੋਂ ਮਿਲਿਆ ਭਰੂਣ, ਕੁੱਤਿਆਂ ਨੇ ਨੋਚ-ਨੋਚ ਖਾਧਾ

Wednesday, Feb 21, 2018 - 08:52 AM (IST)

ਚੰਡੀਗੜ੍ਹ : ਲਿਫਾਫੇ ''ਚੋਂ ਮਿਲਿਆ ਭਰੂਣ, ਕੁੱਤਿਆਂ ਨੇ ਨੋਚ-ਨੋਚ ਖਾਧਾ

ਚੰਡੀਗੜ੍ਹ (ਸੰਦੀਪ) : ਮੌਲੀਜਾਗਰਾਂ ਸਥਿਤ ਵਿਕਾਸ ਨਗਰ 'ਚ ਮੰਗਲਵਾਰ ਸ਼ਾਮ ਨੂੰ ਇਕ ਲਿਫਾਫੇ 'ਚੋਂ ਭਰੂਣ ਬਰਾਮਦ ਕੀਤਾ ਗਿਆ ਹੈ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਘਟਨਾ ਵਾਲੀ ਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਵਿਕਾਸ ਨਗਰ ਨੇੜੇ ਖੁੱਲ੍ਹੇ ਮੈਦਾਨ 'ਚ ਕੁਝ ਕੁੱਤੇ ਇਕ ਲਿਫਾਫੇ ਨੂੰ ਨੋਚ ਰਹੇ ਸਨ। ਇਸ ਦੌਰਾਨ ਇੱਥੋਂ ਜਾ ਰਹੇ ਇਕ ਰਾਹਗੀਰ ਨੇ ਜਦੋਂ ਦੇਖਿਆ ਤਾਂ ਉਸ ਲਿਫਾਫੇ 'ਚ ਬੱਚੇ ਦਾ ਭਰੂਣ ਸੀ। ਇਹ ਦੇਖ ਕੇ ਉਸ ਨੇ ਆਸ-ਪਾਸ ਦੇ ਲੋਕਾਂ ਤੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਘਟਨਾ ਵਾਲੀ ਥਾਂ 'ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ।


Related News