ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਡੀ. ਸੀ. ਅੰਮ੍ਰਿਤਸਰ ਨੂੰ ਦਿੱਤਾ ਮੰਗ ਪੱਤਰ

Wednesday, Sep 27, 2017 - 10:27 AM (IST)

ਅੰਮ੍ਰਿਤਸਰ (ਬਿਊਰੋ/ਦਲਜੀਤ,ਕਮਲ) - ਐਲੀਮੈਂਟਰੀ ਟੀਚਰਜ਼ ਯੂਨੀਅਨ ਅੰਮ੍ਰਿਤਸਰ ਦੀ ਇਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਤੇ ਜ਼ਿਲਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ਡੀ. ਸੀ. ਦਫਤਰ ਅੰਮ੍ਰਿਤਸਰ ਵਿਖੇ ਹੋਈ, ਜਿਸ ਵਿਚ ਯੂਨੀਅਨ ਆਗੂਆਂ ਨੇ ਆਪਣੀਆਂ ਮੰਗਾਂ ਅਤੇ ਜ਼ਿਮਨੀ ਚੋਣ ਮੌਕੇ ਗੁਰਦਾਸਪੁਰ ਵਿਖੇ 8 ਅਕਤੂਬਰ ਨੂੰ ਯੂਨੀਅਨ ਵੱਲੋਂ ਕੱਢੇ ਜਾ ਰਹੇ ਰੋਸ ਮਾਰਚ ਵਿਚ ਅੰਮ੍ਰਿਤਸਰ ਜ਼ਿਲੇ ਵੱਲੋਂ ਸ਼ਾਮਿਲ ਹੋਣ ਲਈ ਰੂਪ-ਰੇਖਾ ਉਲੀਕਣ ਉਪਰੰਤ ਆਪਣੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਡੀ. ਸੀ. ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੂੰ ਮੰਗ ਪੱਤਰ ਦਿੱਤਾ, ਜਿਸ 'ਤੇ ਡੀ. ਸੀ. ਨੇ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੰਗ ਪੱਤਰ ਜਲਦ ਪੰਜਾਬ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ।
ਮੰਗ ਪੱਤਰ ਦੇਣ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਸਤਬੀਰ ਸਿੰਘ ਬੋਪਾਰਾਏ ਤੇ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਸਿੱਖਿਆ ਦੀ ਬਿਹਤਰੀ ਲਈ ਐਲੀਮੈਂਟਰੀ ਡਾਇਰੈਕਟੋਰੇਟ ਬਣਾ ਕੇ ਸਮੁੱਚਾ ਪ੍ਰਬੰਧ ਪ੍ਰਾਇਮਰੀ ਹਵਾਲੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਈ. ਟੀ. ਟੀ. ਅਧਿਆਪਕ ਨੂੰ ਆਰਟ ਐਂਡ ਕਰਾਫਟ ਤੋਂ ਵੱਧ, ਹੈੱਡ ਟੀਚਰ ਨੂੰ ਮਾਸਟਰ ਕੇਡਰ ਦੇ ਬਰਾਬਰ, ਬੀ. ਪੀ. ਈ. ਓ. ਨੂੰ ਪ੍ਰਿੰਸੀਪਲ ਦੇ ਬਰਾਬਰ ਪੇ-ਸਕੇਲ ਦੇ ਕੇ 6ਵੇਂ ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਨ, ਜ਼ਿਲਾ ਪ੍ਰੀਸ਼ਦ ਤੋਂ ਆਏ ਅਧਿਆਪਕਾਂ ਦੀ ਅਨਾਮਲੀ ਦੂਰ ਕਰਨ, 1.1.2006 ਆਪਸ਼ਨ ਬਦਲਣ ਅਤੇ ਹੋਰ ਕੋਰਟ ਕੇਸਾਂ ਦੇ ਫੈਸਲੇ ਜਨਰਲਾਈਜ਼ ਕਰਨ, ਪ੍ਰਾਇਮਰੀ ਕੇਡਰ ਦੀਆਂ ਹਰੇਕ ਤਰ੍ਹਾਂ ਦੀਆਂ ਪ੍ਰਮੋਸ਼ਨਾਂ ਤੁਰੰਤ ਕਰਨ, 25 ਫ਼ੀਸਦੀ ਸਿੱਧੀ ਭਰਤੀ ਤਹਿਤ ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਬੀ. ਪੀ. ਈ. ਓ. ਦੀਆਂ ਪ੍ਰਮੋਸ਼ਨਾਂ ਕਰਨ, 5ਵੀਂ ਜਮਾਤ ਦੀ ਪ੍ਰੀਖਿਆ ਪ੍ਰਾਇਮਰੀ ਸਕੂਲਾਂ ਦੇ ਹਵਾਲੇ ਕਰਨ, 15 ਦਿਨਾਂ ਦੀ ਮੈਡੀਕਲ ਛੁੱਟੀ ਦਾ ਪੱਤਰ ਵਾਪਸ ਲੈਣ ਅਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਸੂਬਾਈ ਆਗੂ ਸੁਧੀਰ ਢੰਡ, ਜ਼ਿਲਾ ਪੱਧਰੀ ਅਹੁਦੇਦਾਰ ਨਵਦੀਪ ਸਿੰਘ, ਪਰਮਬੀਰ ਸਿੰਘ ਰੋਖੇ, ਸੁਖਦੇਵ ਸਿੰੰਘ ਵੇਰਕਾ, ਗੁਰਪ੍ਰੀਤ ਸਿੰਘ ਥਿੰਦ, ਪਰਮਿੰਦਰ ਸਿੰਘ ਸਰਪੰਚ, ਗੁਰਭੇਜ ਸਿੰਘ ਮੱਲ੍ਹੀਆਂ, ਗੁਰਪ੍ਰੀਤ ਸਿੰਘ ਵੇਰਕਾ, ਲਖਵਿੰਦਰ ਸਿੰਘ ਦਹੂਰੀਆਂ, ਪ੍ਰਮੋਦ ਸਿੰਘ, ਪਰਮਬੀਰ ਸਿੰਘ ਵੇਰਕਾ, ਯਾਦਮਨਿੰਦਰ ਸਿੰਘ ਧਾਰੀਵਾਲ, ਸੁਖਜਿੰਦਰ ਸਿੰਘ ਦੂਜੋਵਾਲ, ਮਨਿੰਦਰ ਸਿੰਘ, ਹਰਚਰਨ ਸਿੰਘ ਸ਼ਾਹ, ਕੁਲਦੀਪ ਸਿੰਘ ਤੀਰਥਪੁਰ, ਸੁਖਜੀਤ ਸਿੰਘ ਸੋਹੀ, ਬਲਦੇਵ ਸਿੰਘ ਵੇਰਕਾ, ਬਲਬੀਰ ਕੁਮਾਰ, ਜਗਦੀਪ ਸਿੰਘ ਮਜੀਠਾ, ਰੁਪਿੰਦਰ ਸਿੰਘ ਰਵੀ, ਦਵਿੰਦਰ ਕੁਮਾਰ, ਜਸਵਿੰਦਰਪਾਲ ਚਮਿਆਰੀ, ਹਰਜਿੰਦਰਪਾਲ ਸਿੰਘ ਸਠਿਆਲਾ, ਸਰਬਜੀਤ ਸਿੰਘ ਪਹੁਵਿੰਡ, ਸੁਲੇਖ ਸ਼ਰਮਾ, ਕੰਵਲਜੀਤ ਸਿੰਘ ਆਦਿ ਆਗੂ ਮੌਜੂਦ ਸਨ।


Related News