60 ਘੰਟਿਆਂ ਤੋਂ ਬਿਜਲੀ ਤੇ ਪਾਣੀ ਦੀਆਂ ਸੇਵਾਵਾਂ ਠੱਪ

07/05/2018 2:25:09 AM

ਅੰਮ੍ਰਿਤਸਰ,   (ਵਡ਼ੈਚ)- ਵਾਰਡ ਨੰਬਰ 66 ਦੇ ਕਈ ਇਲਾਕਿਆਂ ਵਿਚ ਲੋਕਾਂ ਨੂੰ ਸੋਮਵਾਰ ਤੋਂ ਬਿਜਲੀ ਸਪਲਾਈ ਠੱਪ ਰਹਿਣ ਉਪਰੰਤ ਬਿਜਲੀ ਤੇ ਪਾਣੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ ਸਮੇਂ ਇਲਾਕਾ ਨਿਵਾਸੀਆਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ, ਉੁਥੇ ਲੋਕ ਪੱਖੀਆਂ ਸਹਾਰੇ ਰਾਤਾਂ ਜਗ੍ਹਾ ਕੇ ਕੱਟਣ ਲਈ ਮਜਬੂਰ ਹਨ ਇਲਾਕਾ ਢਾਬ ਬਸਤੀ ਰਾਮ, ਚੌਕ ਲਛਮਣ, ਹੰਸਲੀ ਬਾਜ਼ਾਰ, ਕੱਟਡ਼ਾ ਸ਼ੇਰ ਸਿੰਘ ਦੇ ਇਲਾਕਿਆਂ ਦੇ ਲੋਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਇਲਾਕਾ ਨਿਵਾਸੀ ਮੁਕੇਸ਼ ਅਰੋਡ਼ਾ, ਵਿਮਲ ਖਰਬੰਦਾ, ਸੰਜੇ ਰਾਜਨ, ਗੌਰਵ ਆਨੰਦ, ਕੁਲਦੀਪ ਸਿੰਘ, ਸਤਪਾਲ ਸਿੰਘ, ਬਲਰਾਜ ਸਿੰਘ, ਵਿਨੇ ਅਰੋਡ਼ਾ, ਹਰਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਸੋਮਵਾਰ ਨੂੰ ਬਿਜਲੀ ਬੰਦ ਹੋਣ ਉਪਰੰਤ ਬਿਜਲੀ ਕੱਟ ਸਮਝਿਆ ਸੀ ਪਰ ਬੁੱਧਵਾਰ ਤੱਕ ਬਿਜਲੀ ਸਪਲਾਈ ਠੱਪ ਹੈ, ਜਿਸ ਨਾਲ ਸੈਕਡ਼ੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਪਾਰਕ ਇਲਾਕਾ ਹੋਣ ਕਰਕੇ ਦੁਕਾਨਾਂ ’ਤੇ ਰੱਖੇ ਕੰਪਿਊਟਰ ਕੰਡੇ ਬੰਦ ਰਹਿਣ ਕਰਕੇ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਬਿਜਲੀ ਬੰਦ ਹੋਣ ਕਰਕੇ ਪੀਣਯੋਗ ਪਾਣੀ ਦੀ ਸਪਲਾਈ ਵਿਚ ਵੀ ਮੁਸ਼ਕਲਾਂ ਆ ਰਹੀਆਂ ਹਨ। 
 ਮੁਸ਼ਕਲਾਂ ਦਾ ਹੋਵੇਗਾ ਹੱਲ : ਕੌਸਲਰ  :  ਵਾਰਡ ਕੌਂਸਲਰ ਸੰਨੀ ਕੁੰਦਰਾ ਨੇ ਕਿਹਾ ਕਿ ਪਿਛਲੇ ਕਰੀਬ ਤਿੰਨ ਦਿਨਾਂ ਤੋਂ ਬਿਜਲੀ ਟਰਾਂਸਫਾਰਮਰ ਖਰਾਬ ਹੋਣ ਨਾਲ ਲੋਕਾਂ ਨੂੰ ਬਿਜਲੀ, ਪਾਣੀ ਦੀ ਮੁਸ਼ਕਲ ਸੀ, ਜਿਸ ਨੂੰ ਲੈ ਕੇ ਲਗਾਤਾਰ ਅਧਿਕਾਰੀਆਂ ਨਾਲ ਸੰਪਰਕ ਰੱਖਦਿਆਂ ਹੋਇਆ ਪੁਰਾਣੇ ਦੀ ਜਗ੍ਹਾ ਨਵਾਂ ਟਰਾਂਸਫਾਰਮਰ ਲਗਾਇਆ ਜਾ ਰਿਹਾ ਹੈ, ਜਿਸ ਨਾਲ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ। 
 


Related News