ਪੰਜਾਬ 'ਚ ਠੱਪ ਰਹਿਣਗੀਆਂ ਡਰਾਈਵਿੰਗ ਲਾਇਸੈਂਸ ਤੇ RC ਨਾਲ ਜੁੜੀਆਂ ਸੇਵਾਵਾਂ! ਹੋਣ ਜਾ ਰਿਹਾ ਇਹ ਬਦਲਾਅ

Friday, Jun 14, 2024 - 09:19 AM (IST)

ਪੰਜਾਬ 'ਚ ਠੱਪ ਰਹਿਣਗੀਆਂ ਡਰਾਈਵਿੰਗ ਲਾਇਸੈਂਸ ਤੇ RC ਨਾਲ ਜੁੜੀਆਂ ਸੇਵਾਵਾਂ! ਹੋਣ ਜਾ ਰਿਹਾ ਇਹ ਬਦਲਾਅ

ਲੁਧਿਆਣਾ (ਰਾਮ)- ਟ੍ਰਾਂਸਪੋਰਟ ਡਿਪਾਰਟਮੈਂਟ ’ਚ ਵਾਹਨਾਂ ਅਤੇ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਕੰਮ ਸ਼ੁੱਕਰਵਾਰ ਤੋਂ ਅਗਲੇ 5 ਦਿਨਾਂ ਤੱਕ ਨਹੀਂ ਹੋਣਗੇ। ਇਸ ਦੌਰਾਨ ਬਿਨੈਕਾਰਾਂ ਨੂੰ ਅਗਲੇ 5 ਦਿਨ ਤੱਕ ਆਰ. ਟੀ. ਓ. ਦਫਤਰ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਅਸਲ ’ਚ ਟ੍ਰਾਂਸਪੋਰਟ ਡਿਪਾਰਟਮੈਂਟ ਵਾਹਨ ਅਤੇ ਸਾਰਥੀ ਪੋਰਟਲ ’ਤੇ ਆਨਲਾਈਨ ਪੇਮੈਂਟ ਦੇ ਗੇਟਵੇ ’ਚ ਬਦਲਾਅ ਕਰ ਰਹੇ ਹਨ। ਇਸ ਪ੍ਰਕਿਰਿਆ ’ਚ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ 5 ਦਿਨ ਦਾ ਸਮਾਂ ਲੱਗੇਗਾ। ਡਿਪਾਰਟਮੈਂਟ ਨੇ ਬਾਕਾਇਦਾ ਆਪਣੀ ਵੈੱਬਸਾਈਟ ’ਤੇ ਲੋਕਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਟ੍ਰਾਂਸਪੋਰਟ ਡਿਪਾਰਟਮੈਂਟ ਨੇ ਸਪੱਸ਼ਟ ਕੀਤਾ ਕਿ 14 ਤੋਂ 18 ਜੂਨ ਤੱਕ ਜਿਨ੍ਹਾਂ ਦਸਤਾਵੇਜ਼ਾਂ ਦੀ ਵੈਲੀਡਿਟੀ ਖ਼ਤਮ ਹੋ ਰਹੀ ਹੈ, ਉਹ 19 ਜੂਨ ਤੱਕ ਵੈਲਿਡ ਮੰਨੇ ਜਾਣਗੇ।

PunjabKesari

ਇਹ ਖ਼ਬਰ ਵੀ ਪੜ੍ਹੋ - ਗੋਲਡੀ ਬਰਾੜ ਗੈਂਗ ਦੇ ਗੈਂਗਸਟਰ ਦੀਪਕ ਟੀਨੂੰ ਦਾ ਸਾਥੀ AGTF ਨੇ ਕੀਤਾ ਕਾਬੂ, ਹੋਏ ਵੱਡੇ ਖ਼ੁਲਾਸੇ

ਕੋਈ ’ਚ ਸਲਾਟ ਬੁਕ ਨਹੀਂ ਕਰ ਸਕੇਗਾ ਵਿਭਾਗ

ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਆਨਲਾਈਨ ਪੇਮੈਂਟ ਦਾ ਗੇਟਵੇ ਬਦਲਣ ਦੇ ਨਿਰਦੇਸ਼ ਦਿੱਤੇ ਸਨ। ਵਿੱਤ ਵਿਭਾਗ ਨੇ ਆਨਲਾਈਨ ਪੇਮੈਂਟ ਦਾ ਗੇਟਵੇ ਆਈ. ਐੱਫ. ਐੱਮ. ਐੱਸ.-ਪੰਜਾਬ ਤੋਂ ਕਲਾਡ ਟੂ ਡਾਟਾ ਸੈਂਟਰ ਪੰਜਾਬ ’ਚ ਸ਼ਿਫਟ ਕਰਨ ਲਈ ਕਿਹਾ ਸੀ ਪਰ ਡਿਪਾਰਟਮੈਂਟ ਨੇ ਇਸ ਨੂੰ ਸ਼ਿਫਟ ਨਹੀਂ ਕੀਤਾ ਸੀ।

ਵਿੱਤ ਵਿਭਾਗ ਦੀ ਸਖ਼ਤੀ ਤੋਂ ਬਾਅਦ ਡਿਪਾਰਟਮੈਂਟ ਨੇ ਹੁਣ ਆਨਲਾਈਨ ਪੇਮੈਂਟ ਗੇਟਵੇ ਨੂੰ ਸ਼ਿਫਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ਿਫਟਿੰਗ ਦੌਰਾਨ ਵਿਭਾਗ ਨੇ 14 ਜੂਨ ਸ਼ਾਮ 6.30 ਤੋਂ 18 ਜੂਨ ਸ਼ਾਮ 7 ਵਜੇ ਤੱਕ ਵਾਹਨ ਅਤੇ ਸਾਰਥੀ ਪੋਰਟਲ ਬੰੰਦ ਰੱਖਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੀ ਆਰ. ਸੀ. ਨਾਲ ਸਬੰਧਤ ਕੋਈ ਵੀ ਕੰਮ ਨਹੀਂ ਹੋਣਗੇ। ਇਹੀ ਨਹੀਂ, ਇਸ ਦੌਰਾਨ ਕੋਈ ਸਲਾਟ ਬੁਕ ਵੀ ਨਹੀਂ ਕਰ ਸਕੇਗਾ।

ਇਹ ਖ਼ਬਰ ਵੀ ਪੜ੍ਹੋ - ਘਰ ਦੇ ਕਰ ਰਹੇ ਸੀ ਵਿਆਹ ਦੀ ਤਿਆਰੀ! ਮੁੰਡੇ ਨੇ ਨਸ਼ੇ ਦੀ ਹਾਲਤ 'ਚ ਕਰ 'ਤਾ ਕਾਰਾ

 

ਇਸ ਸਬੰਧੀ ਜਦੋਂ ਏ. ਟੀ. ਓ. ਅਭਿਸ਼ੇਕ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਹੈੱਡ ਆਫਿਸ ਤੋਂ ਈ-ਮੇਲ ਆਈ ਹੈ। ਇਸ ਕਾਰਨ 5 ਦਿਨ ਤੱਕ ਕੰਮ-ਕਾਜ ਪੂਰੀ ਤਰ੍ਹਾਂ ਬੰਦ ਰਹੇਗਾ। ਉਨ੍ਹਾਂ ਨੇ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਉਹ 18 ਜੂਨ ਤੋਂ ਬਾਅਦ ਹੀ ਕੰਮ ਕਰਵਾਉਣ ਲਈ ਆਰ. ਟੀ. ਓ. ਦਫਤਰ ਆਉਣ, ਤਾਂ ਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਹੋਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News