ਲੁਧਿਆਣਾ ''ਚ Black Out! 20 ਘੰਟਿਆਂ ਤੋਂ ਬਿਜਲੀ ਬੰਦ ਹੋਣ ਨਾਲ ਮਚੀ ਹਾਹਾਕਾਰ

Thursday, Jun 06, 2024 - 01:39 PM (IST)

ਲੁਧਿਆਣਾ ''ਚ Black Out! 20 ਘੰਟਿਆਂ ਤੋਂ ਬਿਜਲੀ ਬੰਦ ਹੋਣ ਨਾਲ ਮਚੀ ਹਾਹਾਕਾਰ

ਲੁਧਿਆਣਾ (ਖੁਰਾਨਾ): ਬੁੱਧਵਾਰ ਦੇਰ ਸ਼ਾਮ ਨੂੰ ਚੱਲੀ ਤੇਜ਼ ਹਨੇਰੀ ਅਤੇ ਬਾਰਿਸ਼ ਨੇ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਭਾਵੇਂ ਰਾਹਤ ਦਿੱਤੀ ਹੈ, ਪਰ ਇਹ ਲੁਧਿਆਣਾ ਵਾਸੀਆਂ ਲਈ ਆਫ਼ਤ ਸਾਬਿਤ ਹੋਈ ਹੈ। ਹਨੇਰੀ-ਝੱਖੜ ਕਾਰਨ ਇੱਥੇ ਬੀਤੀ ਦੇਰ ਸ਼ਾਮ ਨੂੰ ਕਈ ਇਲਾਕਿਆਂ ਬਿਜਲੀ ਦੇ ਖੰਭੇ ਤੇ ਹਾਈ ਵੋਲਟੇਜ ਤਾਰਾਂ ਉੱਖੜ ਕੇ ਸੜਕ 'ਤੇ ਆ ਡਿੱਗੀਆਂ। ਇਸ ਕਾਰਨ ਬਹੁਤ ਸਾਰੇ ਇਲਾਕਿਆਂ ਵਿਚ ਬਿਜਲੀ ਬੰਦ ਹੋ ਗਈ, ਜੋ ਖ਼ਬਰ ਲਿਖੇ ਜਾਣ ਤਕ ਵੀ ਨਹੀਂ ਆਈ। 

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਸਣੇ 2 ਨਵੇਂ ਲੋਕ ਸਭਾ ਮੈਂਬਰ ਜੇਲ੍ਹ 'ਚ ਬੰਦ, ਕੀ ਹੋਵੇਗੀ ਅਗਲੀ ਪ੍ਰਕੀਰਿਆ? ਜਾਣੋ ਕਾਨੂੰਨ

ਜਾਣਕਾਰੀ ਮੁਤਾਬਕ ਲੁਧਿਆਣਾ ਦੇ ਬਹੁਤ ਸਾਰੇ ਇਲਾਕਿਆਂ ਵਿਚ ਬੀਤੀ ਦੇਰ ਸ਼ਾਮ ਤੋਂ ਬਿਜਲੀ ਗੁੱਲ ਹੈ ਤੇ ਤਕਰੀਬਨ 20 ਘੰਟੇ ਬੀਤ ਜਾਣ ਦੇ ਬਾਵਜੂਦ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਹੈ। ਇਸ ਕਾਰਨ ਨਾ ਸਿਰਫ਼ ਲੋਕ ਗਰਮੀ ਕਾਰਨ ਹੋਰ ਪਰੇਸ਼ਾਨ ਹੋ ਰਹੇ ਹਨ, ਸਗੋਂ ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਸਵੇਰ ਵੇਲੇ ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਪਾਣੀ ਵੀ ਘਰਾਂ ਤਕ ਨਹੀਂ ਪਹੁੰਚ ਸਕਿਆ, ਜਿਸ ਨਾਲ ਲੋਕਾਂ ਦੀਆਂ ਮੁਸੀਬਤਾਂ ਵਿਚ ਹੋਰ ਵੀ ਵਾਧਾ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜਿਆਂ ਮਗਰੋਂ ਪੰਜਾਬ 'ਚ ਹੋਣਗੇ ਵੱਡੇ ਫੇਰਬਦਲ! CM ਮਾਨ ਨੇ ਖਿੱਚੀ ਤਿਆਰੀ

ਬਿਜਲੀ ਸਪਲਾਈ ਬੰਦ ਹੋਣ ਕਾਰਨ ਛੋਟੇ-ਛੋਟੇ ਬੱਚਿਆਂ ਸਮੇਤ ਬੀਮਾਰ ਮਰੀਜ਼ ਵੀ ਰਾਤ ਭਰ ਵਿਲਕਦੇ ਰਹੇ। ਜ਼ਿਆਦਾਤਰ ਇਲਾਕਿਆਂ ਵਿਚ ਤਾਂ ਹਾਲਾਤ ਇਹ ਬਣ ਗਏ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਲਈ ਵੀ ਤਰਸਨਾ ਪਿਆ। ਮਾਧੋਪੁਰੀ ਇਲਾਕੇ  ਵਿਚ ਇਕ ਕਾਰੋਬਾਰੀ ਨੇ ਆਪਣੇ ਪੁੱਤਰ ਦੀ ਨੋਇਡਾ ਸਥਿਤ ਇਕ ਨਿੱਜੀ ਕੰਪਨੀ ਵਿਚ ਸ਼ੁੱਕਰਵਾਰ ਨੂੰ ਹੋਣ ਵਾਲੀ ਇੰਟਰਵਿਊ ਦੀ ਤਿਆਰੀ ਲਈ ਬਿਜਲੀ ਗੁੱਲ ਹੋਣ ਕਾਰਨ ਹੋਟਲ ਵਿਚ ਕਮਰਾ ਬੁੱਕ ਕਰ ਕੇ ਇੰਟਰਵਿਊ ਦੀ ਤਿਆਰੀ ਕਰਨ ਲਈ ਭੇਜਿਆ। ਕਾਰੋਬਾਰੀ ਸ਼ਰਮਾ ਨੇ ਕਿਹਾ ਕਿ ਆਜ਼ਾਦੀ ਦੇ 77 ਸਾਲ ਬਾਅਦ ਵੀ ਅਸੀਂ ਬਿਜਲੀ ਪਾਣੀ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਾਂ। ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਥੋੜ੍ਹੀ ਜਿਹੀ ਹਨੇਰੀ ਜਾਂ ਬਾਰਿਸ਼ ਹੋਣ 'ਤੇ ਹੀ ਪਾਵਰਕਾਮ ਵੱਲੋਂ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ ਤੇ ਫ਼ਿਰ ਲੋਕਾਂ ਦੇ ਫ਼ੋਨ ਵੀ ਨਹੀਂ ਚੁੱਕੇ ਜਾਂਦੇ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹਨੇਰੀ ਤੂਫ਼ਾਨ ਵਿਚਾਲੇ ਮੌਸਮ ਵਿਭਾਗ ਦੀ ਭਵਿੱਖਬਾਣੀ, ਆਉਣ ਵਾਲੇ ਦਿਨਾਂ ਲਈ ਜਾਰੀ ਕੀਤਾ ਅਲਰਟ

ਬਿਜਲੀ ਬੰਦ ਹੋਣ ਨਾਲ ਇੰਡਸਟਰੀ ਵੀ ਹੋਈ ਪ੍ਰਭਾਵਿਤ

ਇਸ ਹਨੇਰੀ ਨੇ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਇਲਾਕਾ ਕੰਗਨਵਾਲ ਵਿਚ ਪਾਵਰਕੌਮ ਵੱਲੋਂ ਲਗਾਏ ਗਏ ਬਿਜਲੀ ਦੇ ਦਰਜਨਾਂ ਖੰਭੇ ਤੇ ਹਾਈ ਵੋਲਟੇਜ ਤਾਰਾਂ ਉੱਖੜ ਕੇ ਸੜਕ ਵਿਚਾਲੇ ਆ ਡਿੱਗੀਆਂ ਹਨ। ਇਸ ਨਾਲ ਬਿਜਲੀ ਸਪਲਾਈ ਠੱਪ ਹੋਣ ਨਾਲ ਆਮ ਲੋਕਾਂ ਦੇ ਨਾਲ-ਨਾਲ ਇੰਡਸਟਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਨਾਲ ਨਾ ਸਿਰਫ਼ ਸਨਅਤਕਾਰਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ, ਸਗੋਂ ਇੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਆਰਥਿਕ ਨੁਕਸਾਨ ਝੱਲਣਾ ਪਵੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News