ਲੁਧਿਆਣਾ ''ਚ ਬਲੈਕ ਆਊਟ! 2 ਦਿਨ ਤੋਂ ਬਿਜਲੀ ਬੰਦ, ਪੀਣ ਵਾਲੇ ਪਾਣੀ ਨੂੰ ਵੀ ਤਰਸੇ ਲੋਕ
Saturday, Jun 15, 2024 - 11:27 AM (IST)
ਲੁਧਿਆਣਾ (ਹਿਤੇਸ਼): ਐਲਿਵੇਟਡ ਰੋਡ ਦੇ ਨਿਰਮਾਣ ਦੌਰਾਨ ਪੀ.ਏ.ਯੂ. ਨੇੜੇ ਅੰਡਰਗ੍ਰਾਊਂਡ ਕੀਤੀ ਗਈ ਹਾਈਟੈਂਸ਼ਨ ਵਾਇਰ ਵਿਚ ਖ਼ਰਾਬੀ ਆਉਣ ਨਾਲ 2 ਦਿਨ ਤਕ ਬਿਜਲੀ ਬੰਦ ਰਹਿਣ ਕਾਰਨ ਨਾਲ ਲਗਦੇ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ ਮਗਰੋਂ ਸਿਕੰਦਰ ਸਿੰਘ ਮਲੂਕਾ 'ਤੇ ਡਿੱਗੀ ਗਾਜ! (ਵੀਡੀਓ)
ਨਗਰ ਨਿਗਮ ਅਫ਼ਸਰਾਂ ਦੀ ਮੰਨੀਏ ਤਾਂ ਬਲੈਕ ਆਊਟ ਦੀ ਵਜ੍ਹਾ ਨਾਲ ਹਲਕਾ ਵੈਸਟ ਤੇ ਉੱਤਰੀ ਦੇ ਜ਼ੋਨ ਡੀ ਦੇ ਅਧੀਨ ਆਉਂਦੇ ਅੱਧੇ ਇਲਾਕੇ ਵਿਚ ਸਥਿਤ 70 ਟਿਊਬਵੈੱਲ ਬੰਦ ਹੋਏ ਹਨ। ਇਸ ਦੌਰ ਵਿਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਦਿੱਕਤ ਨਹੀਂ ਆਈ, ਜਿਨ੍ਹਾਂ ਦੇ ਘਰਾਂ ਵਿਚ ਸਬਮਰਸੀਬਲ ਪੰਪ ਦੇ ਨਾਲ ਜਰਨੇਟਰ ਲੱਗੇ ਹੋਏ ਹਨ। ਬਾਕੀ ਇਲਾਕਿਆਂ ਵਿਚ ਪਾਣੀ ਲਈ ਮਚੀ ਹਾਹਾਕਾਰ ਦੇ ਮੱਦੇਨਜ਼ਰ ਵਾਟਰ ਸਪਲਾਈ ਦੇਣ ਲਈ ਨਗਰ ਨਿਗਮ ਵੱਲੋਂ 15 ਟੈਂਕਰ ਲਗਾਏ ਗਏ ਹਨ। ਇਸ ਸਬੰਧੀ ਓ. ਐਂਡ ਐੱਮ. ਸੈੱਲ ਦੇ ਐੱਸ.ਈ. ਰਵਿੰਦਰ ਗਰਗ ਦਾ ਕਹਿਣਾ ਹੈ ਕਿ ਸਬ ਜ਼ੋਨ 'ਤੇ ਸਿਰਫ਼ 7 ਹੀ ਟੈਂਕਰ ਸਨ ਤੇ ਜ਼ਿਆਦਾ ਇਲਾਕੇ ਵਿਚ ਸਮੱਸਿਆ ਨੂੰ ਦੇਖਦੇ ਹੋਏ ਦੂਜੇ ਜ਼ੋਨਾਂ ਤੋਂ 8 ਹੋਰ ਟੈਂਕਰ ਮੰਗਵਾਏ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਾਬਕਾ ਵਿਧਾਇਕ ਨੂੰ ਅਦਾਲਤ ਤੋਂ ਲੱਗਿਆ ਝਟਕਾ, ਪੜ੍ਹੋ ਪੂਰਾ ਮਾਮਲਾ
ਟਿਊਬਵੈੱਲਾਂ 'ਤੇ ਜਨਰੇਟਰ ਲਗਾਉਣ ਦੀ ਮੰਗ ਨੇ ਫੜਿਆ ਜ਼ੋਰ
ਆਮ ਤੌਰ 'ਤੇ ਪਾਣੀ ਦੀ ਕਿੱਲਤ ਦੀ ਸ਼ਿਕਾਇਤ ਆਉਣ 'ਤੇ ਨਗਰ ਨਿਗਮ ਵੱਲੋਂ ਬਿਜਲੀ ਦੇ ਕੱਟ ਹੋਣ ਦਾ ਬਹਾਨਾ ਬਣਾਇਆ ਜਾਂਦਾ ਹੈ ਤੇ ਗਰਮੀ ਦੇ ਮੌਸਮ ਵਿਚ ਟਿਊਬਵੈੱਲ ਚਲਾਉਣ ਦੀ ਟਾਈਮਿੰਗ ਵਧਾਉਣ ਦੇ ਨਾਲ ਬਿਜਲੀ ਬੰਦ ਰਹਿਣ ਦੇ ਮੁਕਾਬਲੇ ਓਵਰ ਟਾਈਮਿੰਗ ਟਿਊਬਵੈੱਲ ਚਲਾਉਣ ਲਈ ਬੋਲਿਆ ਗਿਆ ਹੈ। ਪਰ ਜਿਸ ਤਰ੍ਹਾਂ 2 ਦਿਨ ਤਕ ਬਿਜਲੀ ਬੰਦ ਰਹੀ ਤਾਂ ਸਾਰਾ ਸਿਸਟਮ ਹੀ ਜਵਾਬ ਦੇ ਗਿਆ ਹੈ, ਜਿਸ ਹਾਲਾਤ ਤੋਂ ਨਜਿੱਠਣ ਲਈ ਟਿਊਬਵੈੱਲਾਂ 'ਤੇ ਜਨਰੇਟਰ ਲਗਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8