ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 9 ਲੋਕਾਂ ਦੀ ਮੌਤ, ਕਈ ਪਿੰਡਾਂ ''ਚ ਬਿਜਲੀ ਹੋਈ ਠੱਪ

Tuesday, Jun 18, 2024 - 01:28 PM (IST)

ਬੀਜਿੰਗ (ਏਜੰਸੀ)- ਦੱਖਣੀ ਚੀਨ 'ਚ ਮੰਗਲਵਾਰ ਨੂੰ ਭਾਰੀ ਮੀਂਹ ਕਾਰਨ ਹੋਏ ਜ਼ਮੀਨ ਖਿਸਕਣ ਨਾਲ 9 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਈ ਪਿੰਡਾਂ ਦੀ ਬਿਜਲੀ ਠੱਪ ਹੋਣ ਦੇ ਨਾਲ-ਨਾਲ ਫ਼ਸਲਾਂ ਬਰਬਾਦ ਹੋ ਗਈਆਂ। ਇਸ ਦੌਰਾਨ ਦੇਸ਼ ਦਾ ਉੱਤਰੀ ਹਿੱਸਾ ਸੋਕੇ ਦੀ ਮਾਰ ਝੱਲ ਰਿਹਾ ਹੈ।  ਫੁਜਿਆਨ ਦੀ ਵੁਪਿੰਗ ਕਾਉਂਟੀ ਵਿਚ ਭਾਰੀ ਮੀਂਹ ਪੈਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਲਾਪਤਾ ਹੋ ਗਏ। ਐਤਵਾਰ ਦੁਪਹਿਰ ਤੋਂ ਭਾਰੀ ਮੀਂਹ ਸ਼ੁਰੂ ਹੋਇਆ ਅਤੇ ਪਿਛਲੇ 24 ਘੰਟਿਆਂ ਦੌਰਾਨ 372.4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਅਧਿਕਾਰਤ ਸ਼ਿਨਹੂਆ ਨਿਊਜ਼ ਏਜੰਸੀ ਦੀ ਖ਼ਬਰ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਕਾਉਂਟੀ 'ਚ ਘੱਟੋ-ਘੱਟ 378 ਘਰ ਢਹਿ ਗਏ ਅਤੇ 880 ਹੈਕਟੇਅਰ (2,175 ਏਕੜ) ਫ਼ਸਲਾਂ ਨਸ਼ਟ ਹੋ ਗਈਆਂ।

PunjabKesari

ਉੱਥੇ ਹੀ ਵੁਪਿੰਗ 'ਚ ਘੱਟੋ-ਘੱਟ 5.72 ਮਿਲੀਅਨ ਅਮਰੀਕੀ ਡਾਲਰ ਦਾ ਆਰਥਿਕ ਨੁਕਸਾਨ ਹੋਇਆ ਹੈ। ਹਾਂਗਕਾਂਗ ਦੀ ਸਰਹੱਦ ਨਾਲ ਲੱਗਦੇ ਦੱਖਣੀ ਗੁਆਂਗਡੋਂਗ ਸੂਬੇ ਦੇ ਮੇਜ਼ੋਊ ਸ਼ਹਿਰ 'ਚ ਭਿਆਨਕ ਹੜ੍ਹ ਕਾਰਨ ਜ਼ਮੀਨ ਖਿਸਕਣ ਨਾਲ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੀਆਂ ਖ਼ਬਰਾਂ ਅਨੁਸਾਰ, 15 ਲੋਕ ਲਾਪਤਾ ਹਨ। ਮੇਜ਼ੋਊ 'ਚ 1,30,000 ਤੋਂ ਵੱਧ ਘਰਾਂ ਦੀ ਬਿਜਲੀ ਬੰਦ ਹੋ ਗਈ ਜਦੋਂ ਕਿ ਕੁਝ ਨੇੜਲੇ ਕਸਬੇ ਅਤੇ ਪਿੰਡ ਸੋਮਵਾਰ ਤੱਕ ਬਿਜਲੀ ਨਹੀਂ ਆਈ। ਸਥਾਨਕ ਅਧਿਕਾਰੀਆਂ ਮੁਤਾਬਕ ਤਿੰਨ ਹੈਲੀਕਾਪਟਰ ਅਤੇ 200 ਤੋਂ ਵੱਧ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ ਅਤੇ ਪ੍ਰਭਾਵਿਤ ਖੇਤਰਾਂ ਤੱਕ ਸਹਾਇਤਾ ਪਹੁੰਚਾ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News