ਸਪਲਾਈ ਠੀਕ ਕਰਨ ਲਈ ਅੱਧੀ ਰਾਤੀਂ ਟਰਾਂਸਫਾਰਮਰ ''ਤੇ ਚੜ੍ਹੇ ਮੁਲਾਜ਼ਮ, ਪਿੱਛਿਓਂ ਛੱਡ ਦਿੱਤੀ ਬਿਜਲੀ ਤਾਂ...

Sunday, Aug 16, 2020 - 12:16 PM (IST)

ਸਪਲਾਈ ਠੀਕ ਕਰਨ ਲਈ ਅੱਧੀ ਰਾਤੀਂ ਟਰਾਂਸਫਾਰਮਰ ''ਤੇ ਚੜ੍ਹੇ ਮੁਲਾਜ਼ਮ, ਪਿੱਛਿਓਂ ਛੱਡ ਦਿੱਤੀ ਬਿਜਲੀ ਤਾਂ...

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਵਿਖੇ ਅੱਧੀ ਰਾਤ ਨੂੰ ਬਿਜਲੀ ਸਪਲਾਈ ਠੀਕ ਕਰ ਰਹੇ ਮੁਲਾਜ਼ਮ ਸੁੱਕਰ ਸਿੰਘ ਤੇ ਬੂਟਾ ਸਿੰਘ ਕਰੰਟ ਲੱਗਣ ਨਾਲ ਜ਼ਖ਼ਮੀਂ ਹੋ ਗਏ, ਜੋ ਇਲਾਜ ਲਈ ਹਸਪਤਾਲ ਦਾਖ਼ਲ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਤਿਹਾਸਕ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਵਿਖੇ ਬਿਜਲੀ ਸਪਲਾਈ ਖ਼ਰਾਬ ਹੋ ਗਈ, ਜਿਸ ’ਤੇ ਟਰਾਂਸਫਾਰਮ ਨੂੰ ਠੀਕ ਕਰਨ ਲਈ ਬਿਜਲੀ ਮੁਲਾਜ਼ਮ ਸੁੱਕਰ ਸਿੰਘ ਤੇ ਬੂਟਾ ਸਿੰਘ ਮੌਕੇ ’ਤੇ ਪੁੱਜੇ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਭੜਕੇ ਸਿੱਖਾਂ ਨੇ 'ਟਾਈਟਲਰ' ਦੇ ਪੋਸਟਰ 'ਤੇ ਮਲੀ ਕਾਲਖ਼, ਜਾਣੋ ਪੂਰਾ ਮਾਮਲਾ (ਵੀਡੀਓ)

PunjabKesari

ਇਨ੍ਹਾਂ ਦੋਵਾਂ ਮੁਲਾਜ਼ਮਾਂ ਵੱਲੋਂ ਗਰਿੱਡ ’ਤੇ ਬੈਠੇ ਮੁਲਾਜ਼ਮ ਨੂੰ ਬਿਜਲੀ ਸਪਲਾਈ ਬੰਦ ਕਰਨ ਨੂੰ ਕਿਹਾ ਗਿਆ ਅਤੇ ਉਸ ਤੋਂ ਬਾਅਦ ਇਹ ਦੋਵੇਂ ਟਰਾਂਸਫਾਰਮ ਠੀਕ ਕਰਨ ਲਈ ਚੜ੍ਹ ਗਏ। ਅਜੇ ਦੋਵੇਂ ਕਰਮਚਾਰੀ ਬਿਜਲੀ ਸਪਲਾਈ ਠੀਕ ਕਰ ਰਹੇ ਸਨ ਕਿ ਅਚਾਨਕ ਗਰਿੱਡ ਤੋਂ ਬਿਜਲੀ ਛੱਡ ਦਿੱਤੀ ਗਈ, ਜਿਸ ਤੋਂ ਦੋਵਾਂ ਨੂੰ ਜ਼ਬਰਦਸਤ ਕਰੰਟ ਲੱਗਿਆ ਅਤੇ ਉਹ ਜ਼ਮੀਨ ’ਤੇ ਆ ਡਿੱਗੇ। ਬਿਜਲੀ ਮਹਿਕਮੇ ’ਚ ਪੱਕੇ ਤੌਰ ’ਤੇ ਕੰਮ ਕਰ ਰਹੇ ਮੁਲਾਜ਼ਮ ਸੁੱਕਰ ਸਿੰਘ ਦੀਆਂ ਦੋਵੇਂ ਲੱਤਾਂ ’ਤੇ ਸੱਟਾਂ ਲੱਗੀਆਂ, ਜਦੋਂ ਕਿ ਕੱਚੇ ਮੁਲਾਜ਼ਮ ਬੂਟਾ ਸਿੰਘ ਦੀ ਧੌਣ ਦਾ ਮਣਕਾ ਹਿਲ ਗਿਆ।

ਇਹ ਵੀ ਪੜ੍ਹੋ : ਜੂਆ ਖੇਡ ਰਹੇ ਜੁਆਰੀਆਂ 'ਤੇ ਪੈ ਗਿਆ ਵੱਡਾ ਡਾਕਾ, ਬਦਮਾਸ਼ਾਂ ਨੇ ਥੱਪੜਾਂ ਨਾਲ ਲਾਲ ਕੀਤੇ ਮੂੰਹ
ਡਿਊਟੀ ’ਤੇ ਮੁਲਾਜ਼ਮ ਸੁੱਕਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਾਦਸਾ ਗਰਿੱਡ ’ਤੇ ਬੈਠੇ ਮੁਲਾਜ਼ਮ ਦੀ ਲਾਪਰਵਾਹੀ ਕਾਰਣ ਹੋਇਆ, ਜਿਸ ਨੇ ਬਿਨ੍ਹਾਂ ਦੱਸੇ ਬਿਜਲੀ ਛੱਡ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਅੱਧੀ ਰਾਤ ਦਾ ਹਾਦਸਾ ਹੋਇਆ ਹੈ ਪਰ ਅਜੇ ਤੱਕ ਬਿਜਲੀ ਮਹਿਕਮੇ ਦਾ ਕੋਈ ਅਧਿਕਾਰੀ ਉਨ੍ਹਾਂ ਦੇ ਇਲਾਜ ਲਈ ਜਾਂ ਹਾਲ-ਚਾਲ ਜਾਣਨ ਨਹੀਂ ਪੁੱਜਾ।

ਇਹ ਵੀ ਪੜ੍ਹੋ : 'ਮਾਤਾ ਵੈਸ਼ਨੋ ਦੇਵੀ' ਜਾਣ ਵਾਲੇ ਭਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਅੱਜ ਤੋਂ ਹੋਣਗੇ ਦਰਸ਼ਨ

ਦੂਜੇ ਪਾਸੇ ਠੇਕੇਦਾਰੀ ਸਿਸਟਮ ਰਾਹੀਂ ਡਿਊਟੀ ਕਰ ਰਹੇ ਬੂਟਾ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਇਸ ਹਾਦਸੇ ’ਚ ਉਨ੍ਹਾਂ ਦੇ ਨੌਜਵਾਨ ਲੜਕੇ ਦੀ ਧੌਣ ਦਾ ਮਣਕਾ ਹਿੱਲ ਗਿਆ ਤੇ ਹੋਰ ਸੱਟਾਂ ਵੀ ਲੱਗੀਆਂ ਪਰ ਇਲਾਜ ਲਈ ਅਜੇ ਤੱਕ ਮਹਿਕਮੇ ਦਾ ਕੋਈ ਅਧਿਕਾਰੀ ਜਾਂ ਠੇਕੇਦਾਰ ਨਹੀਂ ਪੁੱਜਾ। ਖ਼ਬਰ ਲਿਖੇ ਜਾਣ ਤੱਕ ਜਖ਼ਮੀ ਮੁਲਾਜ਼ਮ ਬੂਟਾ ਸਿੰਘ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਲੁਧਿਆਣਾ ਵਿਖੇ ਰੈਫ਼ਰ ਕੀਤਾ ਜਾ ਰਿਹਾ ਹੈ।



 


author

Babita

Content Editor

Related News