ਬਿਜਲੀ ਤੇ ਬੈਂਕਿੰਗ ਖੇਤਰ ਭਾਰਤੀ ਅਰਥਚਾਰੇ ਦੀ ਜੀਵਨ ਰੇਖਾ : ਇੰਜੀਨੀਅਰ ਗੁਰਤੇਜ ਚਾਹਲ

Friday, Aug 12, 2022 - 09:18 PM (IST)

ਪਟਿਆਲਾ (ਬਿਊਰੋ) : ਬਿਜਲੀ ਅਤੇ ਬੈਂਕਿੰਗ ਖੇਤਰ ਭਾਰਤੀ ਅਰਥਚਾਰੇ ਦੀਆਂ ਜੀਵਨ ਰੇਖਾਵਾਂ ਹਨ ਅਤੇ ਦੋਵਾਂ ਖੇਤਰਾਂ ਦਾ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ’ਚ ਮਹੱਤਵਪੂਰਨ ਯੋਗਦਾਨ ਹੈ। ਇਹ ਗੱਲ ਅੱਜ ਇਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪਟਿਆਲਾ ਸੰਚਾਲਨ ਸਰਕਲ ਦੇ ਨਿਗਰਾਨ ਇੰਜੀਨੀਅਰ ਗੁਰਤੇਜ ਸਿੰਘ ਚਾਹਲ ਨੇ ਸਟੇਟ ਬੈਂਕ ਆਫ ਇੰਡੀਆ ਦੀ ਪੀ. ਐੱਸ. ਪੀ. ਸੀ. ਐੱਲ. ਸ਼ਾਖਾ ਪਟਿਆਲਾ ਵੱਲੋਂ 75ਵੇਂ ਸੁਤੰਤਰਤਾ ਦਿਵਸ ਦੇ ਜਸ਼ਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਹੀ। ਇਸ ਸ਼ੁੱਭ ਦਿਹਾੜੇ ’ਤੇ ਗੁਰਤੇਜ ਸਿੰਘ ਚਾਹਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਸਮਰੱਥਾ ਅਨੁਸਾਰ ਪੂਰੀ ਮਿਹਨਤ ਕਰਕੇ ਦੇਸ਼ ਦੀ ਸੇਵਾ ਲਈ ਆਪਣੇ ਆਪ ਨੂੰ ਮੁੜ ਸਮਰਪਿਤ ਕਰਨਾ ਚਾਹੀਦਾ ਹੈ। ਉਗਰ ਸੈਨ ਗੁਪਤਾ ਰੀਜਨਲ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਵਿਸ਼ੇਸ਼ ਮਹਿਮਾਨ ਸਨ।

PunjabKesari

ਉਗਰ ਸੈਨ ਗੁਪਤਾ ਨੇ ਇਸ ਮੌਕੇ ਆਪਣੇ ਸੰਬੋਧਨ ’ਚ ਸੱਦਾ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਭਾਰਤ ਨੂੰ ਹੋਰ ਉਚਾਈਆਂ ’ਤੇ ਲਿਜਾਣ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਇਕ-ਦੂਜੇ ਨਾਲ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿਣਾ ਚਾਹੀਦਾ ਹੈ। ਪੁਨੀਤ ਕੌਰ ਮੈਨੇਜਰ ਸਟੇਟ ਬੈਂਕ ਆਫ ਇੰਡੀਆ‌ ਪੀ. ਐੱਸ. ਪੀ. ਸੀ. ਐੱਲ. ਬ੍ਰਾਂਚ ਪਟਿਆਲਾ ਨੇ ਕਿਹਾ ਕਿ ਭਾਰਤ ਦੀ ਅਾਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਅਸਲ ਸ਼ਰਧਾਂਜਲੀ ਇਹ ਹੈ ਕਿ ਅਸੀਂ ਆਪਣੀ ਡਿਊਟੀ ਨੂੰ ਈਮਾਨਦਾਰੀ ਨਾਲ ਨਿਭਾਉਂਦੇ ਹੋਏ ਅਤੇ ਆਪਣੇ ਵੱਡਮੁੱਲੇ ਖਪਤਕਾਰਾਂ ਨੂੰ ਹੋਰ ਚੰਗੀਆਂ ਸੇਵਾਵਾਂ ਦੇਣ ਲਈ ਦ੍ਰਿੜ੍ਹ ਇਰਾਦੇ ਨਾਲ ਸਰਕਾਰੀ ਸੇਵਾਵਾਂ ਦੇਈਏ। ਇਸ ਮੌਕੇ ਸੰਬੋਧਨ ਕਰਦਿਆਂ ਪੁਨੀਤ ਕੌਰ ਨੇ ਕਿਹਾ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’-ਜਿਸ ਦਾ ਅਰਥ ਹੈ ਆਜ਼ਾਦੀ ਦੀ ਭਾਵਨਾ ਨੂੰ ਮਨਾਉਣ ਅਤੇ ‘ਆਤਮ ਨਿਰਭਰ ਭਾਰਤ’ ਦੇ ਸਾਂਝੇ ਟੀਚੇ ਵੱਲ ਕੰਮ ਕਰਨ ’ਚ ਹਰ ਭਾਰਤੀ ਦੀ ਸ਼ਮੂਲੀਅਤ। ਇਸ ਮੌਕੇ ਪੁਨੀਤ ਕੌਰ ਬ੍ਰਾਂਚ ਮੈਨੇਜਰ ਐੱਸ. ਬੀ. ਆਈ. ਪੀ. ਐੱਸ. ਪੀ. ਸੀ. ਐੱਲ. ਬ੍ਰਾਂਚ ਨੇ ਮੁੱਖ ਮਹਿਮਾਨ ਅਤੇ ਪੀ. ਐੱਸ. ਪੀ. ਸੀ. ਐੱਲ. ਦੇ ਹੋਰ ਅਧਿਕਾਰੀਆਂ ਨੂੰ ਸਮਾਗਮ ’ਚ ਹਿੱਸਾ ਲੈਣ ਲਈ ਜੀ ਆਇਆਂ ਕਿਹਾ।


Manoj

Content Editor

Related News