ਚੋਣ ਕਮਿਸ਼ਨ ਵਲੋਂ ਤਬਾਦਲਿਆਂ ਦੀ 'ਕੱਟ ਆਫ਼ ਮਿਤੀ' ਤੈਅ .
Saturday, Feb 09, 2019 - 11:26 AM (IST)

ਚੰਡੀਗੜ੍ਹ (ਭੁੱਲਰ) : ਭਾਰਤੀ ਚੋਣ ਕਮਿਸ਼ਨ ਨੇ ਆਮ ਚੋਣਾਂ 2019 ਲਈ ਅਧਿਕਾਰੀਆਂ ਦੇ ਤਬਾਦਲਿਆਂ ਬਾਰੇ ਕੱਟ ਆਫ ਮਿਤੀ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਹੈ। ਕਮਿਸ਼ਨ ਨੇ ਐਲਾਨ ਕੀਤਾ ਕਿ ਅਧਿਕਾਰੀਆਂ ਦੇ ਤਬਾਦਲਿਆਂ ਬਾਰੇ ਕੱਟ ਆਫ਼ ਮਿਤੀ 31 ਮਈ, 2017 ਤੋਂ ਪਹਿਲਾਂ ਹੋਵੇਗੀ। ਇਹ ਹੁਕਮ ਉਨ੍ਹਾਂ ਅਧਿਕਾਰੀਆਂ 'ਤੇ ਲਾਗੂ ਹੋਣਗੇ, ਜਿਹੜੇ ਪਹਿਲੀ ਜੂਨ 2015 ਤੋਂ 31 ਮਈ, 2017 ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਹੁਣ ਤੱਕ ਉਸੇ ਵਿਧਾਨ ਸਭਾ ਹਲਕੇ/ਜ਼ਿਲੇ ਵਿਚ ਤਾਇਨਾਤ ਹਨ।
ਆਪਣੇ ਪੱਤਰ ਵਿਚ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਆਮ ਚੋਣਾਂ ਸਬੰਧੀ ਤਬਾਦਲਿਆਂ ਲਈ ਤਿੰਨ ਸਾਲਾਂ ਦੇ ਸਮੇਂ ਦੀ ਗਣਨਾ ਕਰਦਿਆਂ ਪਹਿਲੀ ਜੂਨ 2015 ਤੋਂ ਪਹਿਲਾਂ ਦੇ ਸਮੇਂ ਨੂੰ ਗਿਣਨ ਦੀ ਲੋੜ ਨਹੀਂ ਹੈ। ਇਹ ਤਬਾਦਲੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ 28 ਫਰਵਰੀ ਤੱਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।