ਲੁਧਿਆਣਾ ''ਚ ਚੋਣ ਕਮਿਸ਼ਨ ਦੀਆਂ ਹਦਾਇਤਾਂ ''ਤੇ ਚਲਾਈ ਗਈ ਵੋਟਰ ਜਾਗਰੂਕਤਾ ਮੁਹਿੰਮ
Saturday, Nov 20, 2021 - 05:16 PM (IST)
ਲੁਧਿਆਣਾ : ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ ਲਈ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਮੁਹਿੰਮ ਏ. ਆਰ. ਓ. 61-ਲੁਧਿਆਣਾ ਦੱਖਣੀ ਮਹੇਸ਼ ਗੁਪਤਾ ਦੀ ਅਗਵਾਈ ਹੇਠ ਚਲਾਈ ਗਈ। ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰਦੁਆਰਿਆਂ, ਮੰਦਰ, ਚਰਚ ਅਤੇ ਮਸਜਿਦਾਂ ਤੋਂ ਅਨਾਊਂਸਮੈਂਟ ਕਰਵਾਈਆਂ ਗਈਆਂ। ਇਸ ਸਬੰਧੀ ਆਟੋ ਰਿਕਸ਼ਾ 'ਤੇ ਵੀ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਹ ਕੈਂਪ 20 ਅਤੇ 21 ਨਵੰਬਰ ਦੋਵੇਂ ਦਿਨ ਸਵੇਰੇ 9 ਵਜੇ ਤੋਂ ਸ਼ਾਮਂ 5 ਵਜੇ ਤੱਕ ਚੱਲੇਗਾ।
ਇਨ੍ਹਾਂ ਤਾਰੀਖਾਂ ਨੂੰ ਬੀ. ਐੱਲ. ਓ. ਸਹਿਬਾਨ ਆਪਣੇ-ਆਪਣੇ ਬੂਥਾਂ 'ਤੇ ਬੈਠਣਗੇ ਅਤੇ ਨਵੀਆਂ ਵੋਟਾਂ ਬਣਾਉਣਗੇ। ਇਸ ਤੋਂ ਇਲਾਵਾ ਜੇਕਰ ਕਿਸ ਵੋਟਰ ਦੀ ਵੋਟ ਵਿਚ ਕੋਈ ਗਲਤੀ ਹੈ ਤਾਂ ਉਸ ਦੀ ਵੀ ਸੁਧਾਈ ਦਾ ਕੰਮ ਕੀਤਾ ਜਾਣਾ ਹੈ। ਨੋਡਲ ਅਫ਼ਸਰ ਵਰਿੰਦਰ ਪਾਠਕ ਅਤੇ ਜਗਦੀਸ਼ ਕੁਮਾਰ ਨੇ ਇਸ ਦਿਨ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਗਤੀਵਿਧੀਆਂ ਕਰਵਾਈਆਂ ਇਸ ਮੌਕੇ ਪ੍ਰਿੰਸੀਪਲ ਨਵਦੀਪ ਰੋਮਾਣਾ ਵੱਲੋਂ ਵੋਟਰਾਂ ਨੂੰ ਵਿਸ਼ੇਸ਼ ਮਾਰਗ ਦਰਸ਼ਨ ਲੈਕਚਰ ਦਿੱਤਾ ਗਿਆ। ਇਹ ਸਾਰੀ ਪ੍ਰਕਿਰਿਆ ਇਲਾਕੇ ਦੇ ਸੈਕਟਰ ਅਫ਼ਸਰਾਂ ਦੀ ਸੁਪਰਵੀਜ਼ਨ ਵਿੱਚ ਹੋਈ।