100 ਸਾਲਾ ਬਜ਼ੁਰਗ ਮਾਤਾ ਨੂੰ ਮੰਜੇ ਨਾਲ ਬੰਨ੍ਹ ਕੇ ਚੋਰ ਕਰ ਗਏ ਵੱਡਾ ਕਾਂਡ

Sunday, Sep 24, 2023 - 08:34 PM (IST)

100 ਸਾਲਾ ਬਜ਼ੁਰਗ ਮਾਤਾ ਨੂੰ ਮੰਜੇ ਨਾਲ ਬੰਨ੍ਹ ਕੇ ਚੋਰ ਕਰ ਗਏ ਵੱਡਾ ਕਾਂਡ

ਤਰਨਤਾਰਨ (ਵਿਜੇ ਕੁਮਾਰ) : ਅਕਸਰ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਸੜਕਾਂ 'ਤੇ ਅੰਜਾਮ ਦਿੰਦੇ ਹਨ, ਜਿਸ ਦੀਆਂ ਸੁਰਖੀਆਂ ਅਖ਼ਬਾਰਾਂ ਤੇ ਟੀਵੀ ਚੈਨਲ ਬਟੋਰਦੇ ਹਨ ਪਰ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਪਿੰਡ ਕਲਸੀਆਂ ਕਲਾਂ 'ਚ ਬੀਤੀ ਰਾਤ ਲੁਟੇਰਿਆਂ ਨੇ ਘਰ 'ਚ ਮੌਜੂਦ 100 ਸਾਲਾ ਬਜ਼ੁਰਗ ਮਾਤਾ ਦੇ ਮੂੰਹ ਵਿੱਚ ਰੁਮਾਲ ਤੇ ਕੱਪੜੇ ਦੀ ਰੱਸੀ ਨਾਲ ਹੱਥ-ਪੈਰ ਬੰਨ੍ਹ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਲੁੱਟ ਦੀ ਵਾਰਦਾਤ ਤੋਂ ਬਾਅਦ ਜਦ ਰਾਤ ਸਮੇਂ ਪਰਿਵਾਰ ਨੇ ਖੜਾਕ ਸੁਣਿਆ ਤਾਂ ਦੇਖਿਆ ਕਿ ਉਨ੍ਹਾਂ ਦੀ ਮਾਤਾ ਜ਼ਖ਼ਮੀ ਹਾਲਤ ਵਿੱਚ ਜ਼ਮੀਨ 'ਤੇ ਡਿੱਗੀ ਹੋਈ ਹੈ ਤੇ ਉਸ ਦੇ ਹੱਥ-ਪੈਰ ਕੱਪੜੇ ਦੀ ਬਣੀ ਰੱਸੀ ਨਾਲ ਬੰਨ੍ਹੇ ਹੋਏ ਹਨ ਤੇ ਮੂੰਹ ਵਿੱਚ ਰੁਮਾਲ ਹੈ। ਪਰਿਵਾਰ ਦੇ ਮੁਖੀ ਜਗਤਾਰ ਸਿੰਘ ਨੇ  ਤੁਰੰਤ ਆਪਣੀ ਮਾਂ ਦੇ ਮੂੰਹ 'ਚੋਂ ਰੁਮਾਲ ਕੱਢਿਆ ਅਤੇ ਹੱਥ-ਪੈਰ ਖੋਲ੍ਹੇ ਅਤੇ ਪੁਲਸ ਹੈਲਪ ਲਾਈਨ ਨੰ. 112 ਤੇ 100 ਨੰਬਰ 'ਤੇ ਕਾਲ ਵੀ ਕੀਤੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਪਹੁੰਚੇ ਮਨਪ੍ਰੀਤ ਬਾਦਲ, ਵਿਜੀਲੈਂਸ ਜਾਂਚ ਦਾ ਕਰ ਰਹੇ ਨੇ ਸਾਹਮਣਾ

ਜਗਤਾਰ ਸਿੰਘ ਪੁੱਤਰ ਪੂਰਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12-1 ਵਜੇ ਉਹ ਆਪਣੀ ਪਤਨੀ ਨਾਲ ਘਰ ਦੇ ਕਮਰੇ ਤੇ ਬਜ਼ੁਰਗ ਮਾਤਾ ਬਚਨ ਕੌਰ ਘਰ ਦੇ ਨਾਲ ਵਰਾਂਡੇ 'ਚ ਸੁੱਤੇ ਸੀ ਕਿ ਕੁਝ ਲੁਟੇਰੇ ਉਨ੍ਹਾਂ ਦੇ ਘਰ ਦਾਖਲ ਹੋਏ ਅਤੇ ਉਸ ਦੀ ਮਾਤਾ ਨੂੰ ਬੰਨ੍ਹ ਬਣਾ ਕੇ ਕੱਪੜੇ ਦੀ ਰੱਸੀ ਨਾਲ ਹੱਥ-ਪੈਰ ਬੰਨ ਕੇ ਮੂੰਹ ਵਿੱਚ ਰੁਮਾਲ ਦੇ ਕੇ ਉਸ ਦੇ ਕੰਨਾਂ ਦੀਆਂ ਕਰੀਬ ਇਕ ਤੋਲਾ ਸੋਨੇ ਦੀਆਂ ਵਾਲੀਆਂ ਅਤੇ ਮੰਜੇ ਦੇ ਪਾਵੇ ਨਾਲ ਟੰਗੇ ਝੋਲੇ 'ਚੋਂ 50 ਹਜ਼ਾਰ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੇ ਇਕ ਪੈਰ ਦਾ ਬੂਟ ਤੇ ਲੱਕੜ ਦਾ ਬਾਲਾ ਉਨ੍ਹਾਂ ਦੇ ਘਰ ਹੀ ਰਹਿ ਗਿਆ ਹੈ।

ਇਹ ਵੀ ਪੜ੍ਹੋ : ਪ੍ਰੇਮਿਕਾ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ ਤਾਂ ਪ੍ਰੇਮੀ ਨੇ ਕਰ 'ਤਾ ਵੱਡਾ ਕਾਂਡ, ਪੜ੍ਹੋ ਪੂਰਾ ਮਾਮਲਾ

ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਦੀ ਮਾਤਾ ਨੇ ਖੜਾਕ ਕੀਤਾ ਤਾਂ ਜਦ ਉਹ ਕਮਰੇ 'ਚੋਂ ਬਾਹਰ ਆਏ ਤਾਂ ਦੇਖਿਆ ਕਿ ਮਾਤਾ ਦੇ ਮੂੰਹ ਵਿੱਚ ਰੁਮਾਲ ਸੀ ਤੇ ਹੱਥ-ਪੈਰ ਬੰਨ੍ਹੇ ਹੋਏ ਸਨ। ਉਨ੍ਹਾਂ ਤੁਰੰਤ ਆਪਣੀ ਮਾਂ ਦੇ ਮੂੰਹ 'ਚੋਂ ਰੁਮਾਲ ਕੱਢਿਆ ਤੇ ਹੱਥ-ਪੈਰ ਖੋਲ੍ਹੇ। ਇਸ ਘਟਨਾ ਨਾਲ ਉਨ੍ਹਾਂ ਦੀ ਮਾਤਾ ਗੰਭੀਰ ਜ਼ਖ਼ਮੀ ਹੋਈ ਹੈ ਅਤੇ ਖੌਫ ਵਿੱਚ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਪੁਲਸ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਹੈ ਪਰ ਪੁਲਸ ਨੇ ਨਾ ਤਾ ਮੌਕਾ ਦੇਖਿਆ ਹੈ ਤੇ ਨਾ ਹੀ ਕੋਈ ਕਾਰਵਾਈ ਕੀਤੀ ਹੈ। ਉਧਰ ਮਾਮਲੇ ਸਬੰਧੀ ਥਾਣਾ ਮੁਖੀ ਭਿੱਖੀਵਿੰਡ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਜਾਂਚ ਕਰਕੇ ਪਰਚਾ ਦਰਜ ਕਰਨਗੇ ਅਤੇ ਤਫਤੀਸ਼ ਕਰਕੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰਨਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News