ਤੇਜ਼ ਰਫਤਾਰ ਟਿੱਪਰ ਨੇ ਬਜ਼ੁਰਗ ਔਰਤ ਨੂੰ ਕੁਚਲਿਆ, ਮੌਤ
Friday, Jul 19, 2019 - 05:13 PM (IST)

ਭਿੱਖੀਵਿੰਡ : ਭਿੱਖੀਵਿੰਡ ਵਿਖੇ ਪੈਦਲ ਮੇਨ ਚੌਕ ਪਾਰ ਕਰ ਰਹੀ ਇਕ ਬਜ਼ੁਰਗ ਔਰਤ ਨੂੰ ਰੇਤ ਨਾਲ ਭਰੇ ਇੱਕ ਤੇਜ਼ ਰਫਤਾਰ ਟਿੱਪਰ ਵਲੋਂ ਕੁਚਲ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਕਰਤਾਰ ਕੌਰ (70) ਪਤਨੀ ਪਿਆਰਾ ਸਿੰਘ ਵਾਸੀ ਪਿੰਡ ਫਰੇਦੀਪੁਰ ਵਜੋਂ ਹੋਈ ਹੈ, ਜੋ ਕਿ ਆਪਣੀ ਵਿਆਹੀ ਕੁੜੀ ਨੂੰ ਪਿੰਡ ਰਾਜੋਕੇ ਵਿਖੇ ਮਿਲਣ ਜਾ ਰਹੀ ਸੀ। ਫਿਲਹਾਲ ਪੁਲਸ ਨੇ ਟਰਾਲੇ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।