ਮਾਮੂਲੀ ਗੱਲ ਨੇ ਧਾਰਿਆ ਖੂਨੀ ਰੂਪ, ਚੱਲੇ ਇੱਟਾਂ-ਰੋੜੇ, ਬਜ਼ੁਰਗ ਦੀ ਮੌਤ
Friday, Jan 17, 2025 - 03:57 PM (IST)
ਲੁਧਿਆਣਾ (ਗੌਤਮ)- ਹੈਬੋਵਾਲ ਦੇ ਮੁਹੱਲਾ ਕੇਹਰ ਸਿੰਘ ਇਲਾਕੇ ’ਚ ਗੁਆਂਢੀਆਂ ਨਾਲ ਚਬੂਤਰਾ ਬਣਾਉਣ ਸਬੰਧੀ ਹੋਏ ਵਿਵਾਦ ਦੌਰਾਨ ਇਕ ਬਜ਼ੁਰਗ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਹੈਬੋਵਾਲ ਦੀ ਪੁਲਸ ਨੇ ਕਾਰਵਾਈ ਕਰਦਿਆਂ ਮੌਕੇ ਦਾ ਮੁਆਇਨਾ ਕਰ ਕੇ ਬਜ਼ੁਰਗ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੇ ਮਾਰਨ ਵਾਲੇ ਬਜ਼ੁਰਗ ਦੀ ਪਛਾਣ ਗੁਰਮੇਲ ਸਿੰਘ ਵਜੋਂ ਕੀਤੀ ਹੈ। ਕਾਰਵਾਈ ਕਰਦੇ ਹੋਏ ਪੁਲਸ ਨੇ ਬਜ਼ੁਰਗ ਦੇ ਬੇਟੇ ਜਸਪਾਲ ਸਿੰਘ ਦੇ ਬਿਆਨ ’ਤੇ 2 ਸਕੇ ਭਰਾਵਾਂ ਸੋਨੂ ਗੁਪਤਾ ਅਤੇ ਸੁਸ਼ੀਲ ਗੁਪਤਾ ਖਿਲਾਫ ਕੇਸ ਦਰਜ ਕੀਤਾ ਹੈ। ਹਾਲ ਦੀ ਘੜੀ ਦੋਵੇਂ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ 'ਚ ਦਾਖ਼ਲ ਹੋ ਲੁਟੇਰਿਆਂ ਨੇ ਚਲਾ 'ਤੀਆਂ ਗੋਲੀਆਂ
ਪੁਲਸ ਨੂੰ ਦਿੱਤੇ ਬਿਆਨ ’ਚ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲੇ ਕਮਲੇਸ਼ ਗੁਪਤਾ ਅਤੇ ਉਸ ਦੀ ਨੂੰਹ ਮਧੂ ਗੁਪਤਾ ਆਪਣੇ ਘਰ ਦੇ ਬਾਹਰ ਸੀਮੈਂਟ ਦਾ ਚਬੂਤਰਾ ਬਣਾਉਣ ਸਬੰਧੀ ਉਸ ਦੇ ਪਿਤਾ ਨਾਲ ਬਹਿਸਬਾਜ਼ੀ ਕਰ ਰਹੇ ਸਨ ਅਤੇ ਬਾਅਦ ’ਚ ਉਨ੍ਹਾਂ ਨੇ ਪਿਤਾ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਮੌਕੇ ’ਤੇ ਗਿਆ ਅਤੇ ਵਿਚ ਬਚਾਅ ਕਰਦੇ ਹੋਏ ਮਾਮਲਾ ਸ਼ਾਂਤ ਕਰ ਦਿੱਤਾ ਪਰ ਕੁਝ ਸਮੇਂ ਬਾਅਦ ਮੁਲਜ਼ਮ ਸੋਨੂ ਆਪਣੇ ਭਰਾਵਾਂ ਘਨਸ਼ਾਮ, ਸਾਹਿਲ, ਰਾਹੁਲ, ਸੁਸ਼ੀਲ, ਆਪਣੀ ਮਾਤਾ ਕਮਲੇਸ਼, ਆਪਣੀ ਪਤਨੀ ਮਧੂ ਅਤੇ ਆਪਣੀ ਭੈਣ ਗੀਤਾ ਅਤੇ ਆਪਣੇ ਦੋਸਤ ਅਨਮੋਲ ਅਰੋੜਾ ਉਰਫ ਬੋਨੀ ਅਤੇ ਕਰੀਬ ਅੱਧਾ ਦਰਜਨ ਹੋਰ ਸਾਥੀਆਂ ਨੂੰ ਲੈ ਕੇ ਉਨ੍ਹਾਂ ਦੇ ਘਰ ਆਇਆ ਅਤੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ, ਸਰਕਾਰੀ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਉਕਤ ਮੁਲਜ਼ਮਾਂ ਨੇ ਉਨ੍ਹਾਂ ਦੇ ਘਰ ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਸੋਨੂ ਨੇ ਉਸ ਦੇ ਸਿਰ ’ਤੇ ਇੱਟ ਨਾਲ ਵਾਰ ਕੀਤਾ, ਜੋ ਉਸ ਦੀ ਬਾਂਹ ’ਤੇ ਲੱਗਾ। ਸੋਨੂ ਗੁਪਤਾ ਨੇ ਫਿਰ ਉਸ ਦੇ ਪਿਤਾ ਦੇ ਸਿਰ ’ਤੇ ਇੱਟ ਮਾਰੀ। ਇੱਟ ਲੱਗਣ ਕਾਰਨ ਉਸ ਦੇ ਪਿਤਾ ਜ਼ਮੀਨ ’ਤੇ ਡਿੱਗ ਗਏ ਅਤੇ ਲਹੂ-ਲੁਹਾਨ ਹੋ ਗਏ। ਮੌਕੇ ’ਤੇ ਪੁੱਜ ਕੇ ਆਂਢ-ਗੁਆਂਢ ਦੇ ਹੋਰਨਾਂ ਲੋਕਾਂ ਨੇ ਵਿਚ ਬਚਾਅ ਕੀਤਾ ਤਾਂ ਮੁਲਜ਼ਮ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਉਨ੍ਹਾਂ ਦੇ ਪਿਤਾ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 30 ਤੋਂ 40 ਬੰਦੇ ਫੂਕ ਗਏ ਪੂਰਾ ਘਰ, ਕੱਖ ਨਹੀਂ ਛੱਡਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8