ਲੁਧਿਆਣਾ ’ਚ ਸ਼ਰਮਸਾਰ ਹੋਈ ਇਨਸਾਨੀਅਤ, 72 ਸਾਲਾ ਬਜ਼ੁਰਗ ਨੇ ਗਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ

Sunday, Sep 05, 2021 - 01:44 PM (IST)

ਲੁਧਿਆਣਾ ’ਚ ਸ਼ਰਮਸਾਰ ਹੋਈ ਇਨਸਾਨੀਅਤ, 72 ਸਾਲਾ ਬਜ਼ੁਰਗ ਨੇ ਗਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ

ਲੁਧਿਆਣਾ (ਰਿਸ਼ੀ) : ਥਾਣਾ ਡਿਵੀਜ਼ਨ ਨੰ 7 ਦੇ ਇਲਾਕੇ ਤਾਜਪੁਰ ਰੋਡ ’ਤੇ ਡੇਅਰੀ ਕੰਪਲੈਕਸ ਵਿਚ ਸ਼ਨੀਵਾਰ ਰਾਤ ਲਗਭਗ 12 ਵਜੇ ਸ਼ਰਾਬ ਦੇ ਨਸ਼ੇ ’ਚ ਧੁੱਤ 72 ਸਾਲਾ ਬਜ਼ੁਰਗ ਵਲੋਂ ਇਕ ਗਾਂ ਨਾਲ ਹਵਸ ਮਿਟਾਏ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਗਾਂ ਦੇ ਮਾਲਕ ਦੇ ਆਉਣ ’ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਐਤਵਾਰ ਸਵੇਰੇ ਮੁਲਜ਼ਮ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਹਿੰਦੂ ਆਗੂ ਘਟਨਾ ਸਥਾਨ ’ਤੇ ਇਕੱਠੇ ਹੋ ਗਏ ਅਤੇ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪੁਲਸ ਨੂੰ ਚਿਤਾਵਨੀ ਵੀ ਦਿੱਤੀ ਕਿ ਜੇ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਹਾਈਵੇਅ ਜਾਮ ਕਰਨਗੇ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਹੋਈ ਵਿਆਹਤਾ ਦੀ ਮੌਤ ਦਾ ਕੁੱਝ ਹੋਰ ਹੀ ਨਿਕਲਿਆ ਸੱਚ, ਸਾਹਮਣੇ ਆਈ ਪਤੀ ਦੀ ਕਰਤੂਤ

ਉਧਰ ਜਾਣਕਾਰੀ ਦਿੰਦੇ ਹੋਏ ਡੇਅਰੀ ਮਾਲਕ ਮੁੰਨਾ ਲਾਲ ਨੇ ਦੱਸਿਆ ਕਿ ਸ਼ਨੀਵਾਰ ਰਾਤ ਲਗਭਗ 12 ਵਜੇ ਜਦੋਂ ਉਹ ਅਚਾਨਕ ਉਠਿਆ ਤਾਂ ਉਸ ਨੇ ਦੇਖਿਆ ਕਿ ਇਕ ਆਦਮੀ ਗਾਂ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਉਹ ਸ਼ਰਾਬ ਦੇ ਨਸ਼ੇ ’ਚ ਧੁੱਤ ਸੀ ਅਤੇ ਉਸ ਨੂੰ ਦੇਖਦੇ ਹੀ ਉਹ ਫਰਾਰ ਹੋ ਗਿਆ। ਦੂਜੇ ਪਾਸੇ ਐਤਵਾਰ ਸਵੇਰੇ ਘਟਨਾ ਦਾ ਪਤਾ ਲੱਗਦੇ ਹੀ ਸ਼ਿਵਸੇਨਾ ਨੇਤਾ ਅਮਿਤ ਅਰੋੜਾ ਅਤੇ ਤਾਜਪੁਰ ਰੋਡ ’ਤੇ ਸਥਿਤ ਸ਼ਨੀ ਮੰਦਰ ਦੇ ਪ੍ਰਧਾਨ ਮੁਕੇਸ਼ ਖੁਰਾਨਾ ਮੌਕੇ ’ਤੇ ਪਹੁੰਚੇ ਅਤੇ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਮੁਲਜ਼ਮ ਇਸੇ ਇਲਾਕੇ ਵਿਚ ਟਰਾਲੀ ਚਲਾਉਂਦਾ ਹੈ। ਜਦੋਂ ਉਸ ਦੇ ਘਰ ਦਬਿਸ਼ ਕੀਤੀ ਗਈ ਤਾਂ ਉਥੋਂ ਕੁੱਝ ਇਤਰਾਜ਼ਯੋਗ ਸਮਾਨ ਵੀ ਬਰਾਮਦ ਹੋਇਆ ਹੈ। ਉਧਰ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਬੇਨਕਾਬ ਹੋਇਆ ਜਿਸਮ ਫਿਰੋਸ਼ੀ ਦਾ ਅੱਡਾ, ਪੁਲਸ ਨੇ ਇੰਝ ਭੰਨਿਆ ਭਾਂਡਾ

ਨੋਟ - ਤੁਹਾਡੇ ਮੁਤਾਬਕ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਮੁਲ਼ਜ਼ਮ ਖ਼ਿਲਾਫ਼ ਕੀ ਕਾਰਵਾਈ ਹੋਣੀ ਚਾਹੀਦੀ ਹੈ?


author

Gurminder Singh

Content Editor

Related News