ਕਾਰ-ਐਕਟਿਵਾ ਟੱਕਰ ''ਚ ਬਜ਼ੁਰਗ ਦੀ ਮੌਤ
Saturday, Dec 09, 2017 - 06:21 AM (IST)
ਕਰਤਾਰਪੁਰ, (ਸਾਹਨੀ)— ਬੀਤੀ ਸਵੇਰੇ ਕਰੀਬ 10 ਵਜੇ ਰਾਸ਼ਟਰੀ ਰਾਜਮਾਰਗ ਨੇੜੇ ਕਰਤਾਰਪੁਰ ਦਿਆਲਪੁਰ ਵਿਚਕਾਰ ਰਿਲਾਇੰਸ ਪੈਟਰੋਲ ਪੰਪ ਨੇੜੇ ਹੋਏ ਕਾਰ ਅਤੇ ਐਕਟਿਵਾ ਨਾਲ ਸੜਕ ਹਾਦਸੇ ਦੌਰਾਨ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਕੈਪਟਨ ਰੈਂਕ ਦਾ ਰਿਟਾਇਰਡ ਫੌਜੀ ਸੀ।
ਇਸ ਸਬੰਧੀ ਮੌਕੇ 'ਤੇ ਮ੍ਰਿਤਕ ਦੇ ਭਰਾ ਅਤੇ ਭਾਜਪਾ ਦੇ ਜ਼ਿਲਾ ਖਜ਼ਾਨਚੀ ਪਵਨ ਮਰਵਾਹਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਬਸੰਤ ਲਾਲ ਵਾਸੀ ਦਿਆਲਪੁਰ ਹਾਲ ਨਿਵਾਸੀ ਫ੍ਰੈਂਡਜ਼ ਕਾਲੋਨੀ ਜਲੰਧਰ ਆਪਣੀ ਐਕਟਿਵਾ 'ਤੇ ਸਵੇਰੇ 10 ਵਜੇ ਦੇ ਕਰੀਬ ਹਮੀਰਾ ਵਿਖੇ ਆਪਣੇ ਲੜਕੇ ਦੀ ਕਰਿਆਨੇ ਦੀ ਦੁਕਾਨ 'ਤੇ ਜਾ ਰਿਹਾ ਸੀ ਕਿ ਪਿੰਡ ਦਿਆਲਪੁਰ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਨੇੜੇ ਇਕ ਆਈ ਟਵੰਟੀ ਕਾਰ ਚਾਲਕ ਨੇ ਐਕਟਿਵਾ ਦੇ ਪਿੱਛਿਓਂ ਟੱਕਰ ਮਾਰ ਦਿੱਤੀ। ਉਸ ਨੂੰ ਤੁਰੰਤ ਕਰਤਾਰਪੁਰ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਬਸੰਤ ਮਰਵਾਹਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਵਲੋਂ ਦੋਵੇਂ ਵਾਹਨ ਕਬਜ਼ੇ ਵਿਚ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਕਾਰ ਚਾਲਕ ਦੀ ਪਛਾਣ ਮੋਹਿਤ ਭੱਲਾ ਪੁੱਤਰ ਹੀਰਾ ਲਾਲ ਭੱਲਾ ਵਾਸੀ ਬਸਤੀ ਗੁਜ਼ਾਂ ਜਲੰਧਰ ਵਜੋਂ ਹੋਈ ਹੈ।
