ਹਾਦਸੇ ''ਚ ਬਜ਼ੁਰਗ ਦੀ ਮੌਤ
Saturday, Dec 09, 2017 - 05:46 AM (IST)
ਮੋਗਾ, (ਅਜਾਦ)- ਫਤਿਹਗੜ੍ਹ ਪੰਜਤੂਰ ਕੋਲ ਬੇਕਾਬੂ ਮੋਟਰਸਾਈਕਲ ਤੋਂ ਡਿਗ ਕੇ ਜ਼ਖਮੀ ਬਜ਼ੁਰਗ ਮੱਖਣ ਸਿੰਘ (62) ਦੀ ਸਿਰ 'ਤੇ ਗੰਭੀਰ ਸੱਟ ਲੱਗਣ ਨਾਲ ਮੌਤ ਹੋਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਮੱਖਣ ਸਿੰਘ ਜੋ ਦਾਣਾ ਮੰਡੀ ਖੰਭੇ 'ਚ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਬੀਤੇ ਦਿਨ ਆਪਣੇ ਮੋਟਰਸਾਈਕਲ 'ਤੇ ਫਤਿਹਗੜ੍ਹ ਪੰਜਤੂਰ ਤੋਂ ਪਿੰਡ ਖੰਭੇ ਨੂੰ ਜਾ ਰਿਹਾ ਸੀ ਤਾਂ ਰਸਤੇ 'ਚ ਅਚਾਨਕ ਇਕ ਪੁਲੀ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਡਿਗ ਗਿਆ ਅਤੇ ਉਸ ਦੇ ਡੂੰਘੀਆਂ ਸੱਟਾਂ ਲੱਗੀਆਂ।
ਇਸ ਸਬੰਧੀ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਨਿਸ਼ਾਨ ਸਿੰਘ ਅਤੇ ਹੌਲਦਾਰ ਲਖਵੀਰ ਸਿੰਘ ਨੇ ਅੱਜ ਮ੍ਰਿਤਕ ਦੇ ਲੜਕੇ ਨਿਸ਼ਾਨ ਸਿੰਘ ਨਿਵਾਸੀ ਪਿੰਡ ਸਰਫ ਅਲੀ ਮਖੂ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕਰਨ ਦੇ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਮੋਗਾ 'ਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ।
