ਐਕਟਿਵਾ ਦੀ ਡਿੱਕੀ 'ਚੋਂ 1 ਲੱਖ ਰੁਪਏ ਉਡਾਏ

Wednesday, Feb 14, 2018 - 05:41 AM (IST)

ਐਕਟਿਵਾ ਦੀ ਡਿੱਕੀ 'ਚੋਂ 1 ਲੱਖ ਰੁਪਏ ਉਡਾਏ

ਸਮਾਣਾ, (ਦਰਦ)- ਨੇੜਲੇ ਪਿੰਡ ਬੰਮਨਾ ਦੇ ਇਕ ਵਿਅਕਤੀ ਵੱਲੋਂ ਬੈਂਕ ਤੋਂ ਕੱਢਵਾ ਕੇ ਐਕਟਿਵਾ ਦੀ ਡਿੱਕੀ ਵਿਚ ਰੱਖੇ 1 ਲੱਖ ਰੁਪਏ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਚਲਾਕੀ ਨਾਲ ਉਡਾ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਦਿੱਤੇ ਜਾਣ ਤੋਂ ਬਾਅਦ ਸਿਟੀ ਪੁਲਸ ਬੈਂਕ ਤੇ ਬਾਜ਼ਾਰ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਕੇ ਚੋਰਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਰਾਮਜੀਤ ਪੰਡਤ ਨਿਵਾਸੀ ਪਿੰਡ ਬੰਮਨਾ ਨੇ ਦੁਪਹਿਰ ਸਮੇਂ ਪੁਰਾਣੇ ਬੱਸ ਸਟੈਂਡ 'ਤੇ ਸਥਿਤ ਐੱਸ. ਬੀ. ਆਈ. ਦੀ  ਏ. ਡੀ. ਬੀ. ਬ੍ਰਾਂਚ ਤੋਂ 1 ਲੱਖ ਰੁਪਏ ਦੀ ਰਕਮ ਆਪਣੇ ਖਾਤੇ ਤੋਂ ਕੱਢਵਾਈ ਅਤੇ ਐਕਟਿਵਾ ਦੀ ਡਿੱਕੀ ਵਿਚ ਰੱਖ ਕੇ ਪਿੰਡ ਵਾਪਸ ਜਾ ਰਿਹਾ ਸੀ। ਗਾਂਧੀ ਗਰਾਊਂਡ ਨੇੜੇ ਐਕਟਿਵਾ ਖੜ੍ਹੀ ਕਰ ਕੇ ਉਹ ਬਾਥਰੂਮ ਗਿਆ। ਬਾਥਰੂਮ ਤੋਂ ਬਾਅਦ ਪਿੰਡ ਚਲਾ ਗਿਆ। ਉਥੇ ਜਾ ਕੇ ਉਸ ਨੇ ਦੇਖਿਆ ਕਿ ਐਕਟਿਵਾ ਦੀ ਡਿੱਕੀ 'ਚੋਂ ਪੈਸੇ ਗਾਇਬ ਸਨ। ਉਹ ਤੁਰੰਤ ਸਮਾਣਾ ਵਾਪਸ ਆਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ।  
ਸਿਟੀ ਪੁਲਸ ਅਧਿਕਾਰੀ ਕਰਨੈਲ ਸਿੰਘ ਨੇ ਬੈਂਕ ਅਤੇ ਬਾਜ਼ਾਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ਰੂ ਕਰ ਦਿੱਤੀ। ਸੂਤਰਾਂ ਅਨੁਸਾਰ ਪੁਲਸ ਨੂੰ ਸੀ. ਸੀ. ਟੀ. ਵੀ. ਫੁਟੇਜ 'ਚ ਬਾਈਕ 'ਤੇ ਸਵਾਰ 2 ਵਿਅਕਤੀਆਂ ਵੱਲੋਂ ਐਕਟਿਵਾ 'ਚੋਂ ਪੈਸੇ ਕੱਢਣ ਬਾਰੇ ਗੱਲ ਸਾਹਮਣੇ ਆਈ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ।


Related News