ਲੁਧਿਆਣਾ : ਜਾਮਾ ਮਸਜਿਦ ''ਚ ਧੂਮਧਾਮ ਨਾਲ ਮਨਾਈ ਗਈ ''ਈਦ''

Monday, Aug 12, 2019 - 11:30 AM (IST)

ਲੁਧਿਆਣਾ : ਜਾਮਾ ਮਸਜਿਦ ''ਚ ਧੂਮਧਾਮ ਨਾਲ ਮਨਾਈ ਗਈ ''ਈਦ''

ਲੁਧਿਆਣਾ (ਮਹਿੰਦਰੂ) : ਲੁਧਿਆਣਾ ਦੀ ਜਾਮਾ ਮਸਜਿਦ 'ਚ ਸਮੋਵਾਰ ਨੂੰ ਈਦ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇੱਥੇ ਇਕੱਠੇ ਹੋ ਕੇ ਨਮਾਜ਼ ਅਦਾ ਕੀਤੀ। ਲੋਕਾਂ ਨੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਗਲੇ ਮਿਲੇ। ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਬਕਰੀਦ ਕੁਰਬਾਨੀ ਦਾ ਤਿਉਹਾਰ ਹੈ ਅਤੇ ਇਹ ਸਾਨੂੰ ਆਪਣੇ ਦੇਸ਼, ਆਪਣੀ ਕੌਮ, ਆਪਣੇ ਧਰਮ ਅਤੇ ਆਪਣੇ ਸਮਾਜ ਪ੍ਰਤੀ ਕੁਰਬਾਨੀ ਦੇਣਾ ਯਾਦ ਕਰਵਾਉਂਦੀ ਹੈ, ਇਸ ਕਰਕੇ ਇਸ ਈਦ ਦੀ ਖਾਸ ਅਹਿਮੀਅਤ ਹੈ, ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ 'ਚ ਸਭ ਆਪਸੀ ਭਾਈਚਾਰਕ ਸਾਂਝ ਦੇ ਨਾਲ ਰਹਿਣਾ ਚਾਹੁੰਦੇ ਹਨ ਪਰ ਕੁਝ ਸਿਆਸੀ ਆਗੂ ਇਸ ਭਾਈਚਾਰਕ ਸਾਂਝ 'ਚ ਕੁੜੱਤਣ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 
 


author

Babita

Content Editor

Related News