ਈਦ-ਉਲ-ਅੱਧਾ ਦੇ ਮੌਕੇ ਵਾਹਗਾ ਬਾਰਡਰ ’ਤੇ ਤਾਇਨਾਤ ਜਵਾਨਾਂ ਨੇ ਵਧਾਈਆਂ ਦੇ ਨਾਲ ਦਿੱਤੀਆਂ ਮਠਿਆਈਆਂ

Thursday, Jul 22, 2021 - 11:24 AM (IST)

ਈਦ-ਉਲ-ਅੱਧਾ ਦੇ ਮੌਕੇ ਵਾਹਗਾ ਬਾਰਡਰ ’ਤੇ ਤਾਇਨਾਤ ਜਵਾਨਾਂ ਨੇ ਵਧਾਈਆਂ ਦੇ ਨਾਲ ਦਿੱਤੀਆਂ ਮਠਿਆਈਆਂ

ਅੰਮ੍ਰਿਤਸਰ (ਅਨੂ) - ਈਦ-ਉਲ-ਅੱਧਾ (ਬਕਰੀਦ) ਦੇ ਮੌਕੇ ਭਾਰਤ-ਪਾਕਿ ਸਰਹੱਦ ਵਾਹਗਾ ’ਤੇ ਤਾਇਨਾਤ ਬਾਰਡਰ ਸਿਕਿਓਰਿਟੀ ਫੋਰਸ ਦੇ ਜਵਾਨਾਂ ਅਤੇ ਪਾਕਿ ਰੇਂਜਰਾਂ ਵਿਚਕਾਰ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਕੋਰੋਨਾ ਕਾਲ ਅਤੇ ਪਿਛਲੇ ਕੁੱਝ ਮਹੀਨਿਆਂ ਦੇ ਬਾਅਦ ਪਹਿਲੀ ਵਾਰ ਦੋਵਾਂ ਦੇਸ਼ਾਂ ਦੇ ਜਵਾਨਾਂ ਨੇ ਇੱਕ ਦੂਸਰੇ ਨੂੰ ਮਿਠਾਈਆਂ ਦੇ ਨਾਲ ਵਿਧਾਈਆਂ ਦਿੱਤੀਆਂ ਹਨ। ਇਸ ਸਮੇਂ ਦੌਰਾਨ ਬਹੁਤ ਸਾਰੇ ਤਿਉਹਾਰ ਬਿਨਾਂ ਵਿਧਾਈਆਂ ਦਿੱਤੇ ਗੁਜਰ ਗਏ ਸਨ। ਬੀ.ਐੱਸ.ਐੱਫ ਦੇ ਕਮਾਂਡੈਂਟ ਡਾ. ਅੰਜਨ ਭੋਲਾ ਨੇ ਦੱਸਿਆ ਕੇ ਕੋਰੋਨਾ ਕਾਲ ਦੇ ਸ਼ੁਰੂਆਤ ਵਿੱਚ ਰੀਟਰੀਟ ਸੈਰਮਨੀ ਆਮ ਲੋਕਾਂ ਲਈ ਬੰਦ ਕਰ ਦਿੱਤੀ ਗਈ ਸੀ ਪਰ ਪਾਕਿਸਤਾਨ ਵੱਲੋਂ ਕਰੀਬ ਇੱਕ ਮਹੀਨਾ ਬੰਦ ਰੱਖਣ ਬਾਅਦ ਆਮ ਲੋਕਾਂ ਲਈ ਖੋਹਲ ਦਿੱਤੀ ਗਈ ਸੀ । 

ਪੜ੍ਹੋ ਇਹ ਵੀ ਖ਼ਬਰ - ਸਾਉਣ ਮਹੀਨੇ ਪੇਕੇ ਗਈ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, ਪੁਲਸ ਨੇ ਕਬਜ਼ੇ ’ਚ ਲਈ ਅੱਧਸੜੀ ਲਾਸ਼

ਪਾਕਿਸਤਾਨ ਦੇ ਰੇੰਜਰ ਪੂਰੇ ਢੰਗ ਤਰੀਕੇ ਨਾਲ ਪਰੇਡ ਕਰਦੇ ਹਨ ਅਤੇ ਉਧਰ ਸ਼ੋਰ ਵੀ ਹੁੰਦਾ ਹੈ ਪਰ ਭਾਰਤ ਵਾਲੇ ਪਾਸੇ ਅਜੇ ਪਰੇਡ ਬੰਦ ਹੋਣ ਕਰਕੇ ਪਹਿਲਾਂ ਵਾਲੀ ਰੌਣਕ ਨਹੀਂ ਹੈ। ਕਮਾਂਡਰ ਡਾ ਭੋਲਾ ਨੇ ਦੱਸਿਆ ਕਿ ਈਦ ਪਾਕਿ ਰੇਂਜਰਾਂ ਦੇ ਕਮਾਂਡਿੰਗ ਅਫਸਰ ਦੀ ਅਗਵਾਈ ਹੇਠ ਇੱਕ ਸਾਂਝਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਭਾਰਤ-ਪਾਕਿਸਤਾਨ ਦੇ ਕੌਮਾਂਤਰੀ ਫਾਟਕ ਸਵੇਰੇ 10 ਵਜੇ ਦੇ ਕਰੀਬ ਖੁੱਲ੍ਹ ਗਏ ਸਨ। ਬੀ.ਐੱਸ.ਐਫ ਅਤੇ ਪਾਕਿ ਰੇਂਜਰਾਂ ਦਾ ਕਮਾਂਡੈਂਟ ਆਪੋ ਆਪਣੇ ਫਾਟਕ ਪਾਰ ਕਰਕੇ ਜ਼ੀਰੋ ਲਾਈਨ 'ਤੇ ਪਹੁੰਚੇ ਅਤੇ ਦੋਵੇਂ ਅਫਸਰਾਂ ਨੇ ਇਕ-ਦੂਜੇ ਨੂੰ ਈਦ-ਉਲ-ਅੱਧਾ ਦੀ ਵਧਾਈ ਦਿੱਤੀ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਇਸ ਦੇ ਨਾਲ ਮਠਿਆਈਆਂ ਅਤੇ ਫਲਾਂ ਦੀ ਟੋਕਰੀ ਵੀ ਦਿੱਤੀ ਗਈ। ਇਸ ਮੌਕੇ ਬੀ.ਐੱਸ.ਐਫ ਦੇ ਸਹਾਇਕ ਕਮਾਂਡੈਂਟ ਸੁਧੀਰ ਕੁਮਾਰ ਤੋਂ ਇਲਾਵਾ ਫੋਰਸ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ। ਕੁਝ ਮਿੰਟਾਂ ਦੇ ਪ੍ਰੋਗਰਾਮ ਦੌਰਾਨ, ਦੋਵਾਂ ਪਾਸਿਆਂ ਦੇ ਅਧਿਕਾਰੀਆਂ ਨੇ ਈਦ-ਉਲ-ਅਦਾ ਦੇ ਤਿਉਹਾਰ 'ਤੇ ਇਕ ਦੂਜੇ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦੇਣ ਨਾਲ ਅਗਲੇ ਤਿਉਹਾਰ ਤੇ ਮੁੜ ਮਿਲਣ ਦੇ ਵਆਦੇ ਨਾਲ  ਦੋਵਾਂ ਦੇਸ਼ਾਂ ਦੇ ਕੌਮਾਂਤਰੀ ਫਾਟਕ ਬੰਦ ਹੋ ਗਏ।

ਪੜ੍ਹੋ ਇਹ ਵੀ ਖ਼ਬਰ - ਤ੍ਰਿਪਤ ਰਜਿੰਦਰ ਬਾਜਵਾ ਦੀ ਕੈਪਟਨ ਨੂੰ ਨਸੀਹਤ, ਕਿਹਾ ‘ਬਾਜਵਾ ਦੀਆਂ ਚਿੱਠੀਆਂ ਭੁੱਲੇ, ਸਿੱਧੂ ਦੇ ਟਵੀਟ ਵੀ ਭੁੱਲ ਜਾਓ’


author

rajwinder kaur

Content Editor

Related News