ਭਾਰਤੀ ਕਿਸਾਨ ਯੂਨੀਅਨ ਵੱਲੋਂ ਨਾਭਾ ਦੇ 28 ਪਿੰਡਾਂ ''ਚ ਫੂਕੇ ਗਏ ਮੋਦੀ, ਸ਼ਾਹ ਤੇ ਤੋਮਰ ਦੇ ਪੁਤਲੇ
Saturday, Oct 16, 2021 - 04:24 PM (IST)
ਨਾਭਾ (ਜੈਨ) : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਹਰਮੇਲ ਸਿੰਘ ਤੂੰਗਾ, ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਵਾਲ, ਸੀਨੀਅਰ ਉਪ ਪ੍ਰਧਾਨ ਰਜਿੰਦਰ ਸਿੰਘ ਤੇ ਜਗਤ ਸਿੰਘ ਗੁਦਾਇਆ ਦੀ ਅਗਵਾਈ ਹੇਠ ਅੱਜ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਨਰਿੰਦਰ ਤੋਮਰ ਦੇ ਪੁਤਲੇ 28 ਪਿੰਡਾਂ ਵਿਚ ਫੂਕੇ ਗਏ। ਕਈ ਪਿੰਡਾਂ ਵਿਚ ਯੋਗੀ ਤੇ ਮਿਸ਼ਰਾ ਦੇ ਪੁਤਲੇ ਵੀ ਸਾੜੇ ਗਏ।
ਪਿੰਡ ਕਕਰਾਲਾ ਤੇ ਪਿੰਡ ਤੂੰਗਾ ਵਿਚ ਜਨਾਨੀਆਂ ਨੇ ਮੋਦੀ ਦਾ ਸਿਆਪਾ ਕੀਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਕਾਲੇ ਕਾਨੂੰਨ ਰੱਦ ਹੋਣ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ। ਆਖ਼ਰ ਜਿੱਤ ਸਾਡੀ ਹੀ ਹੋਵੇਗੀ। ਵੋਟਾਂ ਮੰਗਣ ਲਈ ਕੋਈ ਵੀ ਸਿਆਸੀ ਆਗੂ ਜੇਕਰ ਪਿੰਡਾਂ ਵਿਚ ਆਇਆ ਤਾਂ ਜ਼ਬਰਦਸਤ ਵਿਰੋਧ ਹੋਵੇਗਾ ਤੇ ਪਿੰਡਾਂ ਵਿਚ ਨਹੀਂ ਵੜਣ ਦੇਵਾਂਗੇ।