ਜੂਨ ਦੇ ਅੰਤ ''ਚ ਹੋਵੇਗਾ ਪੰਜਾਬ ਪੱਧਰੀ ''ਸਿੱਖਿਆ ਸਿਖਰ ਸੰਮੇਲਨ''

Saturday, Jun 15, 2019 - 11:57 AM (IST)

ਜੂਨ ਦੇ ਅੰਤ ''ਚ ਹੋਵੇਗਾ ਪੰਜਾਬ ਪੱਧਰੀ ''ਸਿੱਖਿਆ ਸਿਖਰ ਸੰਮੇਲਨ''

ਲੁਧਿਆਣਾ (ਵਿੱਕੀ) : ਜੁਆਇੰਟ ਐਕਸ਼ਨ ਕਮੇਟੀ (ਜੈਕ) ਦੇ ਇਕ ਵਫਦ ਨੇ ਦਿੱਲੀ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ। ਇਸ ਵਫਦ 'ਚ ਜੈਕ ਦੇ ਚੇਅਰਮੈਨ ਅਸ਼ਵਨੀ ਸੇਖੜੀ, ਪੰਜਾਬ ਅਨ ਏਡਿਡ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ, ਈ. ਟੀ. ਟੀ. ਫੈਡਰੇਸ਼ਨ ਦੇ ਪ੍ਰਧਾਨ ਨਿਰਮਲ ਸਿੰਘ ਸ਼ਾਮਲ ਸਨ। ਸਾਬਕਾ ਪ੍ਰਧਾਨ ਮੰਤਰੀ ਦੇ ਨਾਲ ਤਕਰੀਬਨ 45 ਮਿੰਟ ਚੱਲੀ ਮੀਟਿੰਗ 'ਚ ਜੈੱਕ ਵਲੋਂ ਉਨ੍ਹਾਂ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਗਈ, ਜੋ ਨਵ-ਅਧਿਸੂਚਿਤ ਸਿੱਖਿਆ ਨੀਤੀ ਕਾਰਨ ਛੋਟੇ ਅਨਏਡਿਡ ਕਾਲਜਾਂ ਦੇ ਸਾਹਮਣੇ ਪੈਦਾ ਹੋਣਗੀਆਂ।

ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਜੂਨ ਦੇ ਅੰਤ 'ਚ ਜੈਕ ਵਲੋਂ ਪੰਜਾਬ ਪੱਧਰੀ ਸਿੱਖਿਆ ਸਿਖਰ ਸੰਮੇਲਨ ਕੀਤਾ ਜਾਵੇਗਾ। ਇਸ 'ਚ 4 ਰਾਜਾਂ ਦੇ ਸਿੱਖਿਆ ਮੰਤਰੀ, ਸਕੱਤਰ ਤੇ ਉੱਚ ਸਿੱਖਿਆ ਸਕੂਲਾਂ ਤੋਂ ਇਲਾਵਾ ਤਕਨੀਕੀ ਸਿੱਖਿਆ, ਮੈਡੀਕਲ ਐਜੂਕੇਸ਼ਨ ਨਾਲ ਸਬੰਧਿਤ ਨਿਰਦੇਸ਼ਕ ਸ਼ਾਮਲ ਹੋਣਗੇ। ਸਿਖਰ ਸੰਮੇਲਨ ਤੋਂ ਬਾਅਦ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਜਾਵੇਗੀ। ਨਿਰਮਲ ਸਿੰਘ ਨੇ ਦੱਸਿਆ ਕਿ ਨਵ-ਅਧਿਸੂਚਿਤ ਸਿੱਖਿਆ ਨੀਤੀ 'ਤੇ ਵਿਚਾਰ ਮੰਥਨ ਕਰਨ ਦੀ ਲੋੜ ਹੈ ਤਾਂ ਹੀ ਸਿੱਖਿਆ ਜਗਤ ਅਤੇ ਛੋਟੇ ਅਨਏਡਿਡ ਕਾਲਜਾਂ ਨੂੰ ਬਚਾਇਆ ਜਾ ਸਕਦਾ ਹੈ।


author

Babita

Content Editor

Related News