ਸਿੱਖਿਆ ਮੁਲਾਜ਼ਮਾਂ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ, ਦਫਤਰ ''ਚ ਹੀ ਟਕਰਾਏ ਜਾਮ

02/16/2018 6:43:17 PM

ਮੋਗਾ (ਪਵਨ ਗਰੋਵਰ) : ਜਿੱਥੇ ਇਕ ਪਾਸੇ ਸਮੁੱਚੇ ਦੇਸ਼ ਅੰਦਰ ਸਿੱਖਿਆ ਸੁਧਾਰ ਪ੍ਰਤੀ ਲਹਿਰ ਚੱਲ ਰਹੀ ਹੈ, ਉਥੇ ਹੀ ਸਿੱਖਿਆ ਦੇਣ ਵਾਲੇ ਕੁਝ ਅਧਿਆਪਕ ਆਪਣੇ ਮਹਿਕਮੇ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਅਜਿਹਾ ਕਾਰਾ ਕਰ ਦਿੰਦੇ ਹਨ ਜਿਸ ਨਾਲ ਸਿੱਖਿਆ ਵਿਭਾਗ 'ਚ ਕੰਮ ਕਰਦੇ ਮਿਹਨਤੀ ਅਤੇ ਸ਼ਿਰਡੀ ਅਧਿਆਪਕਾਂ ਨੂੰ ਨਾਮੋਸ਼ੀ ਝੱਲਣੀ ਪੈਂਦੀ ਹੈ। ਅਜਿਹਾ ਹੀ ਇਕ ਮਾਮਲਾ ਸ਼ੁੱਕਰਵਾਰ ਨੂੰ ਮੋਗਾ ਵਿਖੇ ਉਸ ਸਮੇਂ ਸਾਹਮਣੇ ਆਇਆ ਜਦੋਂ ਸਿੱਖਿਆ ਬੋਰਡ ਦੇ ਖੇਤਰੀ ਦਫਤਰ ਦੇ ਇਕ ਕਮਰੇ ਵਿਚ ਬੋਰਡ ਦੇ ਮੁਲਾਜ਼ਮ ਕਥਿਤ ਤੌਰ 'ਤੇ ਸ਼ਰਾਬ ਪੀ ਰੇਹੇ ਸਨ। ਸਿੱਖਿਆ ਬਰੋਡ ਦੇ ਦਫਤਰ ਵਿਚ ਮੁਲਾਜ਼ਮਾਂ ਵਲੋਂ ਸ਼ਰਾਬ ਦੀਆਂ ਬੋਤਲਾਂ ਦੇ ਡੱਟ ਖੋਲ੍ਹਣ ਦੀ ਸੂਚਨਾ ਜਦੋਂ ਪੱਤਰਕਾਰਾਂ ਨੂੰ ਮਿਲੀ ਤਾਂ ਪੱਤਰਕਾਰਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੱਤਰਕਾਰਾਂ ਨੂੰ ਦੇਖਦਿਆਂ ਹੀ ਸ਼ਰਾਬ ਪੀ ਰਹੇ ਮੁਲਾਜ਼ਮਾਂ ਨੇ ਆਪਣੇ ਹੱਥਾਂ 'ਚੋਂ ਸ਼ਰਾਬ ਦੇ ਗਿਲਾਸ ਸੁੱਟ ਦਿੱਤੇ ਅਤੇ ਪੱਤਰਕਾਰਾਂ ਨਾਲ ਧੱਕਾ-ਮੁੱਕੀ ਕਰਦੇ ਹੋਏ ਦਫਤਰ 'ਚੋਂ ਬਾਹਰ ਨਿਕਲ ਗਏ।
PunjabKesari
ਇਸ ਧੱਕਾ-ਮੁੱਕੀ ਦੌਰਾਨ ਸਿੱਖਿਆ ਬੋਰਡ ਦਾ ਇਕ ਮੁਲਾਜ਼ਮ ਪੱਤਰਕਾਰਾਂ ਦੇ ਕਾਬੂ ਆ ਗਿਆ, ਜਿਸ ਨੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਕਈ ਤਰ੍ਹਾਂ ਦੇ ਡਰਾਮੇ ਵੀ ਕੀਤੇ ਪਰੰਤੂ ਆਖਿਰਕਾਰ ਥਾਣਾ ਸਿਟੀ ਮੋਗਾ ਦੀ ਪੁਲਸ ਉਕਤ ਮੁਲਾਜ਼ਮ ਨੂੰ ਥਾਣੇ ਲੈ ਗਈ।
ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰੀ ਦਫਤਰ ਮੋਗਾ ਵਿਖੇ ਅੱਜ ਜਾਂਚ ਲਈ ਸੁਖਵਿੰਦਰ ਸਿੰਘ ਜੋ ਕਿ ਸਿੱਖਿਆ ਵਿਭਾਗ ਫਰੀਦਕੋਟ ਵਿਖੇ ਬਤੌਰ ਮੈਨੇਜਰ ਤਾਇਨਾਤ ਹੈ ਜਾਂਚ ਲਈ ਆਇਆ ਸੀ, ਜਿਸ ਨੇ ਸਿੱਖਿਆ ਬੋਰਡ ਦੇ ਦਫਤਰ ਵਿਚ ਪਏ ਕਿਤਾਬਾਂ ਦੇ ਸਟਾਕ ਆਦਿ ਦੀ ਜਾਂਚ ਕਰਨੀ ਸੀ ਪਰ ਮੋਗਾ ਦਫਤਰ ਦੇ ਮੁਲਾਜ਼ਮਾਂ ਨੇ ਜਾਂਚ ਕਰਨ ਆਏ ਅਧਿਕਾਰੀ ਦਾ ਲਾਲ ਪਰੀ ਨਾਲ ਸਵਾਗਤ ਕੀਤਾ ਅਤੇ ਇਕੱਠੇ ਬੈਠ ਸਿੱਖਿਆ ਬੋਰਡ ਦੇ ਦਫਤਰ ਵਿਚ ਹੀ ਸ਼ਿਰਾਬ ਦੇ ਹਾੜੇ ਲਾਉਣੇ ਸ਼ੁਰੂ ਹੋ ਗਏ। ਉਕਤ ਘਟਨਾ ਜਿਥੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਉਥੇ ਹੀ ਪੱਤਰਕਾਰ ਭਾਈਚਾਰੇ ਵਲੋਂ ਵੀ ਉਕਤ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।


Related News