ਗੁਜਰਾਤ ਭਾਜਪਾ ’ਚ ਫਿਰ ਤੋਂ ਅੰਦਰੂਨੀ ਕਲੇਸ਼ ਦਾ ਮਾਮਲਾ ਆਇਆ ਸਾਹਮਣੇ

Monday, Jun 24, 2024 - 10:18 AM (IST)

ਨੈਸ਼ਨਲ ਡੈਸਕ : ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਉਪ ਚੋਣ ਤੋਂ ਬਾਅਦ ਗੁਜਰਾਤ ਭਾਜਪਾ ’ਚ ਫਿਰ ਤੋਂ ਅੰਦਰੂਨੀ ਕਲੇਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਵਿਵਾਦ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਅਤੇ ਗੁਜਰਾਤ ਸਰਕਾਰ ਦੇ ਸਾਬਕਾ ਮੰਤਰੀ ਜਵਾਹਰ ਚਾਵੜਾ ਨਾਲ ਜੁੜਿਆ ਹੋਇਆ ਹੈ। ਇਹ ਝਗੜਾ ਉਦੋਂ ਸਾਹਮਣੇ ਆਇਆ, ਜਦੋਂ ਜਵਾਹਰ ਚਾਵੜਾ ਨੇ ਪੰਜ ਦਿਨ ਪਹਿਲਾਂ ਆਯੋਜਿਤ ਇਕ ਸਮਾਗਮ ’ਚ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਵੱਲੋਂ ਕੀਤੀ ਗਈ ਅਸਿੱਧੀ ਆਲੋਚਨਾ ਦਾ ਸੋਸ਼ਲ ਮੀਡੀਆ ਵੀਡੀਓ ਰਾਹੀਂ ਜਵਾਬ ਦਿੱਤਾ। ਚਾਵੜਾ ਨੇ ਕਿਹਾ ਕਿ ਜੇ ਤੁਹਾਡੇ ’ਚ ਹਿੰਮਤ ਹੁੰਦੀ ਤਾਂ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਦੌਰਾਨ ਅਜਿਹੀ ਟਿੱਪਣੀ ਕਰਨੀ ਚਾਹੀਦੀ ਸੀ।

ਇਹ ਵੀ ਪੜ੍ਹੋ - ਪੁਲ਼ 'ਤੇ ਖੜ੍ਹ ਗਈ ਰੇਲ ਗੱਡੀ, ਯਾਤਰੀਆਂ ਦੀ ਫਸੀ ਜਾਨ, ਡਰਾਇਵਰ ਨੇ ਹਵਾ 'ਚ ਲਟਕ ਮਸਾਂ ਠੀਕ ਕੀਤੀ ਟ੍ਰੇਨ (Video)

ਗੁਜਰਾਤ ਦੀ ਮਨਾਵਦਰ ਵਿਧਾਨ ਸਭਾ ਸੀਟ ਤੋਂ ਸਾਬਕਾ ਵਿਧਾਇਕ ਜਵਾਹਰ ਚਾਵੜਾ ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋਏ ਸਨ ਅਤੇ ਇਸ ਤੋਂ ਪਹਿਲਾਂ ਗੁਜਰਾਤ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ। ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਪ੍ਰੋਗਰਾਮਾਂ ਤੋਂ ਉਨ੍ਹਾਂ ਦੀ ਗੈਰਹਾਜ਼ਰੀ ਪਾਰਟੀ ਨੇ ਨੋਟ ਕੀਤੀ ਸੀ। ਮਨਾਵਦਰ ਤੋਂ ਭਾਜਪਾ ਵਿਧਾਇਕ ਅਰਵਿੰਦ ਲਡਾਨੀ ਨੇ ਚਿੰਤਾ ਪ੍ਰਗਟ ਕਰਦਿਆਂ ਪੱਤਰ ਲਿਖ ਕੇ ਉਨ੍ਹਾਂ ’ਤੇ ਸਿੱਧਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਵਾਹਰ ਚਾਵੜਾ ਨੇ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਆਪਣੇ ਪਰਿਵਾਰ ਨੂੰ ਪਹਿਲ ਦਿੰਦਿਆਂ ਮੰਡਾਵੀਆ ਅਤੇ ਮੇਰੇ ਵਿਰੁੱਧ ਪ੍ਰਚਾਰ ਕੀਤਾ।

ਇਹ ਵੀ ਪੜ੍ਹੋ - ਵੱਡੀ ਖ਼ਬਰ : PM ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ, ਕਿਸਾਨਾਂ ਦੇ ਖਾਤਿਆਂ 'ਚ ਆਏ 2-2 ਹਜ਼ਾਰ ਰੁਪਏ

ਹਾਲ ਹੀ ’ਚ ਮਨਾਵਦਰ ਵਿਧਾਨ ਸਭਾ ’ਚ ਭਾਜਪਾ ਵਰਕਰਾਂ ਵੱਲੋਂ ਆਯੋਜਿਤ ਇਕ ਸਨਮਾਨ ਸਮਾਰੋਹ ’ਚ ਮਾਂਡਵੀਆ ਨੇ ਨਾਂ ਦੱਸੇ ਬਿਨਾਂ ਇਕ ਟਿੱਪਣੀ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਜੋ ਲੋਕ ਭਾਜਪਾ ਦਾ ਚੋਣ ਨਿਸ਼ਾਨ ਲੈ ਕੇ ਘੁੰਮ ਰਹੇ ਹਨ, ਉਨ੍ਹਾਂ ਨੂੰ ਪਾਰਟੀ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ। ਇਸ ਤੋਂ ਪੰਜ ਦਿਨਾਂ ਬਾਅਦ ਜਵਾਹਰ ਚਾਵੜਾ ਨੇ ਮਾਂਡਵੀਆ ਵੱਲੋਂ ਕੀਤੀ ਟਿੱਪਣੀ ਦੇ ਜਵਾਬ ’ਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕੀਤੀ। ਜਵਾਹਰ ਚਾਵੜਾ ਨੇ ਵੀਡੀਓ ’ਚ ਕਿਹਾ ਕਿ ਮਨਸੁਖ ਭਰਾ, ਤੁਹਾਨੂੰ ਯਾਦ ਨਹੀਂ ਹੋਵੇਗਾ ਪਰ ਮੈਂ ਇਕ ਸਮਰਪਿਤ ਵਰਕਰ ਵਜੋਂ ਜਾਣਿਆ ਜਾਂਦਾ ਸੀ। 10 ਸਾਲਾਂ ’ਚ ਮੈਂ ਮਨਾਵਦਰ ’ਚ ਕਿਸਾਨਾਂ ਦੀ ਹਰ ਚਿੰਤਾ ਦਾ ਹੱਲ ਕੀਤਾ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਮੈਂ ਜੂਨਾਗੜ੍ਹ ਵਿਚ ਲੋਕਤੰਤਰ ਮੁਹਿੰਮ ਦੀ ਅਗਵਾਈ ਕੀਤੀ ਅਤੇ ਗਰੀਬਾਂ ਲਈ ਬੀ. ਪੀ. ਐੱਲ. ਸਹਾਇਤਾ ਪ੍ਰੋਗਰਾਮ ਸ਼ੁਰੂ ਕੀਤਾ। ਇਸ ਉਪਰਾਲੇ ਰਾਹੀਂ 75 ਹਜ਼ਾਰ ਤੋਂ ਵੱਧ ਗਰੀਬ ਲੋਕਾਂ ਨੂੰ ਲਾਭ ਹੋਇਆ। ਇਹ ਮੇਰੀ ਵਚਨਬੱਧਤਾ ਸੀ ਅਤੇ ਭਾਜਪਾ ਨੇ ਆਪਣੀ ਪਛਾਣ ਨੂੰ ਇਨ੍ਹਾਂ ਯਤਨਾਂ ਨਾਲ ਜੋੜਿਆ। ਜੇਕਰ ਕਿਸੇ ਵਿਚ ਹਿੰਮਤ ਹੁੰਦੀ ਤਾਂ ਅਜਿਹੀਆਂ ਟਿੱਪਣੀਆਂ ਚੋਣਾਂ ਤੋਂ ਪਹਿਲਾਂ ਜਾਂ ਉਸ ਵੇਲੇ ਵੀ ਕਰਨੀਆਂ ਚਾਹੀਦੀਆਂ ਸਨ। ਲਦਾਨੀ ਨੇ ਦਾਅਵਾ ਕੀਤਾ ਕਿ ਸਾਬਕਾ ਕੈਬਨਿਟ ਮੰਤਰੀ ਜਵਾਹਰ ਭਾਈ ਚਾਵੜਾ ਦੇ ਬੇਟੇ ਰਾਜ ਚਾਵੜਾ ਨੇ ਆਪਣੀ ਜਿਨਿੰਗ ਫੈਕਟਰੀ ਵਿਚ ਇਕ ਮੀਟਿੰਗ ਬੁਲਾਈ, ਜਿੱਥੇ ਉਨ੍ਹਾਂ ਨੇ ਕਥਿਤ ਤੌਰ ’ਤੇ 800 ਤੋਂ ਵੱਧ ਵਰਕਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਪਿਤਾ ਦੀ ਚੋਣਾਂ ’ਚ ਹਾਰ ਦਾ ਬਦਲਾ ਲੈਣ ਲਈ ਭਾਜਪਾ ਉਮੀਦਵਾਰ ਅਰਵਿੰਦ ਲਦਾਨੀ ਦਾ ਵਿਰੋਧ ਕਰਨ ਅਤੇ ਇਸ ਦੀ ਬਜਾਏ ਕਾਂਗਰਸੀ ਉਮੀਦਵਾਰ ਦਾ ਸਮਰਥਨ ਕਰਨ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News