'JEE ਤੇ ਨੀਟ' ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਰਾਹਤ, ਸਿੱਖਿਆ ਮੰਤਰੀ ਨੇ ਕੀਤਾ ਇਹ ਐਲਾਨ

Tuesday, Jan 19, 2021 - 11:37 AM (IST)

'JEE ਤੇ ਨੀਟ' ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਰਾਹਤ, ਸਿੱਖਿਆ ਮੰਤਰੀ ਨੇ ਕੀਤਾ ਇਹ ਐਲਾਨ

ਲੁਧਿਆਣਾ (ਵਿੱਕੀ) : ਜੇ. ਈ. ਈ. ਐਡਵਾਂਸ ਅਤੇ ਜੇ. ਈ. ਈ. ਮੇਨ ਦੀਆਂ ਤਾਰੀਖ਼ਾਂ ਦੇ ਐਲਾਨ ਤੋਂ ਬਾਅਦ ਸਿਲੇਬਸ ਸਬੰਧੀ ਵਿਦਿਆਰਥੀਆਂ ਦੇ ਮਨ 'ਚ ਦੁਚਿੱਤੀ ਦੀ ਸਥਿਤੀ ਬਣੀ ਹੋਈ ਸੀ। ਇਸ ਸਬੰਧੀ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਸੀ. ਬੀ. ਐੱਸ. ਈ. ਸਿਲੇਬਸ ਨੂੰ 30 ਫ਼ੀਸਦੀ ਤੋਂ ਘੱਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜ਼ੀਰੋ ਵਿਜ਼ੀਬਿਲਟੀ ਦੌਰਾਨ ਪੁਲਸ ਨੇ ਇੰਝ ਬਚਾਈ 'ਕੋਰੋਨਾ ਮਰੀਜ਼' ਦੀ ਜਾਨ

ਇਸੇ ਸਿਲੇਬਸ ਦੇ ਆਧਾਰ ’ਤੇ ਜੇ. ਈ. ਈ. ਅਤੇ ਨੀਟ ਪ੍ਰੀਖਿਆਵਾਂ ਲਈਆਂ ਜਾਣਗੀਆਂ। ਇਸ ਐਲਾਨ ਤੋਂ ਬਾਅਦ ਵਿਦਿਆਰਥੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਇਕ ਲਾਈਵ ਵੈਬੀਨਾਰ ਦੌਰਾਨ ਦੇਸ਼ ਭਰ ਦੇ ਕੇਂਦਰੀ ਵਿੱਦਿਆਲਿਆਂ ਦੇ ਵਿਦਿਆਰਥੀਆਂ ਨਾਲ ਗੱਲ ਕੀਤੀ। ਇਸ ਦੌਰਾਨ ਨਿਸ਼ੰਕ ਨੇ ਵਿਦਿਆਰਥੀਆਂ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ। ਇਨ੍ਹਾਂ 'ਚੋਂ ਇਕ ਸਵਾਲ ਜੇ. ਈ. ਈ. ਮੇਨ, ਐਡਵਾਂਸਡ ਅਤੇ ਨੀਟ ਦੇ ਸਿਲੇਬਸ ਨੂੰ ਲੈ ਕੇ ਵੀ ਕੀਤਾ ਸੀ।

ਇਹ ਵੀ ਪੜ੍ਹੋ : ਹੁਣ 'ਨਿਹੰਗ' ਨੇ ਕੁੱਤੇ ਦੀ ਧੌਣ 'ਚ ਮਾਰਿਆ ਧਾਰਦਾਰ ਹਥਿਆਰ, CCTV 'ਚ ਕੈਦ ਹੋਇਆ ਮੰਜ਼ਰ

ਇਸ ਦੇ ਜਵਾਬ 'ਚ ਨਿਸ਼ੰਕ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪਰੇਸ਼ਾਨ ਹੋਣ ਦੀ ਬਿਲਕੁਲ ਲੋੜ ਨਹੀਂ ਹੈ। ਬੋਰਡ ਪ੍ਰੀਖਿਆਵਾਂ ਲਈ ਸੀ. ਬੀ. ਐੱਸ. ਈ. ਨੇ ਜੋ 30 ਫ਼ੀਸਦੀ ਸਿਲੇਬਸ ਘੱਟ ਕੀਤਾ ਹੈ, ਉਸ 'ਚੋਂ ਸਵਾਲ ਨਹੀਂ ਆਉਣਗੇ। ਬੋਰਡ ਲਈ ਇਸ ਵਾਰ ਤੁਸੀਂ ਜਿੰਨੇ ਸਿਲੇਬਸ ਦੀ ਪੜ੍ਹਾਈ ਕਰ ਰਹੇ ਹੋ, ਉਨ੍ਹਾਂ 'ਚੋਂ ਹੀ ਜੇ. ਈ. ਈ. ਮੇਨ, ਐਡਵਾਂਸਡ ਅਤੇ ਨੀਟ 'ਚ ਵੀ ਸਵਾਲ ਪੁੱਛੇ ਜਾਣਗੇ।

ਇਹ ਵੀ ਪੜ੍ਹੋ : ਪਟਿਆਲਾ 'ਚ ਦਰਦਨਾਕ ਹਾਦਸੇ ਨੇ ਲਈ 3 ਨੌਜਵਾਨਾਂ ਦੀ ਜਾਨ, ਘਟਨਾ ਮਗਰੋਂ ਮੋਟਰਸਾਈਕਲ ਨੂੰ ਲੱਗੀ ਅੱਗ
ਜਾਰੀ ਰਹਿਣਗੀਆਂ ਆਨਲਾਈਨ ਕਲਾਸਾਂ
ਵੈਬੀਨਾਰ 'ਚ ਇਕ ਵਿਦਿਆਰਥੀ ਨੇ ਸਿੱਖਿਆ ਮੰਤਰੀ ਤੋਂ ਪੁੱਛਿਆ ਕਿ ਕੀ ਸਕੂਲ ਖੁੱਲ੍ਹਣ ਤੋਂ ਬਾਅਦ ਵੀ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ ਤਾਂ ਨਿਸ਼ੰਕ ਨੇ ਜਵਾਬ ਦਿੰਦਿਆਂ ਕਿਹਾ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਵੀ ਹਾਲ ਦੀ ਘੜੀ ਆਨਲਾਈਨ ਕਲਾਸਾਂ ਦਾ ਬਦਲ ਜਾਰੀ ਰੱਖਿਆ ਜਾਵੇਗਾ। ਸਾਰੇ ਸਕੂਲ ਖੁੱਲ੍ਹਣਗੇ ਵੀ ਤਾਂ ਵੀ 100 ਫ਼ੀਸਦੀ ਵਿਦਿਆਰਥੀਆਂ ਦੀ ਹਾਜ਼ਰੀ ਸੰਭਵ ਨਹੀਂ ਹੋਵੇਗੀ, ਇਸ ਲਈ ਫਿਜ਼ੀਕਲ ਅਤੇ ਆਨਲਾਈਨ ਕਲਾਸਾਂ ਮਿਲ-ਜੁਲ ਕੇ ਚੱਲਦੀਆਂ ਰਹਿਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


author

Babita

Content Editor

Related News