ਸਿੱਖਿਆ ਮਹਿਕਮੇ ਨੇ ਤੇਜ਼ ਕੀਤੀ ਕੋਵਿਡ-19 ਖਿਲਾਫ ਜੰਗ

Thursday, Jun 25, 2020 - 02:44 PM (IST)

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਮਹਿਕਮੇ ਨੇ ਕੋਵਿਡ-19 ਬਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੋਸਟਰਾਂ ਜ਼ਰੀਏ ਜਾਗਰੂਕ ਕਰਨ ਲਈ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਪ੍ਰੋਗਰਾਮ 'ਚ ਪ੍ਰਾਇਮਰੀ, ਸੈਕੰਡਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕ ਸਰਗਰਮੀ ਨਾਲ ਲੱਗੇ ਹੋਏ ਹਨ। ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰੇਰਣਾ ਨਾਲ ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕ 'ਮਿਸ਼ਨ ਫਤਿਹ' ਅਧੀਨ ਨਾਅਰਿਆਂ ਅਤੇ ਸਲੋਗਨਾਂ ਨਾਲ ਸਜਾਏ ਗਏ ਪੋਸਟਰਾਂ ਜ਼ਰੀਏ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਵਿਵਹਾਰ 'ਚ ਕੋਵਿਡ-19 ਦੇ ਮੱਦੇਨਜ਼ਰ ਸਕਾਰਾਤਮਕ ਬਦਲਾਅ ਲਿਆਉਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਬਣਾਏ ਗਏ ਇਕ ਬਹੁਤ ਹੀ ਸੁੰਦਰ ਪੋਸਟਰ 'ਚ 'ਜ਼ਿੰਦਗੀ ਦੀ ਕਿਸ਼ਤੀ ਧਿਆਨ ਨਾਲ ਚਲਾਓ' ਹਮੇਸ਼ਾ ਦੋ ਗਜ਼ ਦੀ ਦੂਰੀ ਅਪਣਾਓ', ਦਾ ਸਲੋਗਨ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੋਸਟਰ ਵਿਚ 'ਬਦਲ ਕੇ ਆਪਣਾ ਵਿਵਹਾਰ, ਕਰਾਂਗੇ ਕੋਰੋਨਾ 'ਤੇ ਵਾਰ' ਦਾ ਨਾਅਰਾ ਦਿੱਤਾ ਗਿਆ ਹੈ। ਇਕ ਹੋਰ ਪੋਸਟਰ ਵਿਚ 'ਕੋਰੋਨਾ ਨੂੰ ਨਾਂਹ, ਜ਼ਿੰਦਗੀ ਨੂੰ ਹਾਂ।' ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਪੋਸਟਰਾਂ ਜ਼ਰੀਏ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਮਹਾਮਾਰੀ ਤੋਂ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਦਗੀ ਦੇ ਪ੍ਰਤੀ ਉਤਸਾਹ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਇਸ ਆਫ਼ਤ ਦੇ ਸਮੇਂ ਵਿਚ ਉਹ ਆਪਣਾ ਮਨੋਬਲ ਬਣਾਈ ਰੱਖਣ।

ਇਹ ਵੀ ਪੜ੍ਹੋ : ਦੋ ਹਿੱਸਿਆਂ ’ਚ ਵੰਡ ਹੋਵੇਗੀ ਲੁਧਿਆਣਾ ਕਾਂਗਰਸ ਦੀ ਪ੍ਰਧਾਨਗੀ!

ਇਹ ਪੋਸਟਰ ਬਣਾਉਣ ਲਈ ਆਈ. ਟੀ. ਦੀ ਮੁਹਾਰਤ ਵਾਲੇ ਅਧਿਆਪਕਾਂ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਬੱਚਿਆਂ, ਮਾਤਾ-ਪਿਤਾ ਅਤੇ ਹੋਰ ਲੋਕਾਂ ਨੂੰ ਪਹੁੰਚਾਉਣ ਤੋਂ ਇਲਾਵਾ ਇਨ੍ਹਾਂ ਦੀਆਂ ਕਾਪੀਆਂ ਵੀ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਿਸ ਨਾਲ ਉਹ ਇਨ੍ਹਾਂ ਨੂੰ ਆਪਣੇ ਘਰਾਂ ਵਿਚ ਚਿਪਕਾ ਸਕਣ। ਸਿੱਖਿਆ ਵਿਭਾਗ ਦੇ ਇਸ ਯਤਨ ਨੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਅਤੇ ਲੋਕਾਂ ਵੱਲੋਂ ਅਧਿਆਪਕਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ। -ਕ੍ਰਿਸ਼ਨ ਕੁਮਾਰ, ਸੈਕਟਰੀ ਸਕੂਲ ਐਜੂਕੇਸ਼ਨ ਪੰਜਾਬ

ਇਹ ਵੀ ਪੜ੍ਹੋ :  ਜਲੰਧਰ 'ਚ 'ਕੋਰੋਨਾ' ਦੇ 25 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ


Anuradha

Content Editor

Related News