ਡਿਊਟੀ ਵਿਚ ਵਿਘਨ ਪਾਉਣ ''ਤੇ ਅਧਿਆਪਕਾਂ ਅਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ

Friday, Apr 20, 2018 - 12:33 AM (IST)

ਡਿਊਟੀ ਵਿਚ ਵਿਘਨ ਪਾਉਣ ''ਤੇ ਅਧਿਆਪਕਾਂ ਅਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ

ਫ਼ਿਰੋਜ਼ਪੁਰ(ਕੁਮਾਰ)-ਅਧਿਆਪਕਾਂ ਤੇ 40-50 ਅਣਪਛਾਤੇ ਲੋਕਾਂ ਵੱਲੋਂ ਸਿੱਖਿਆ ਵਿਭਾਗ ਦੇ ਡਾਇਰੈਕਟਰ ਦੀ ਡਿਊਟੀ ਵਿਚ ਵਿਘਨ ਪਾਉਣ, ਧੱਕਾ-ਮੁੱਕੀ ਕਰਨ ਅਤੇ ਸਕੂਲ ਵਿਚ ਰੋਕੀ ਰੱਖਣ ਦੇ ਦੋਸ਼ ਵਿਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇੰਦਰਜੀਤ ਸਿੰਘ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਪੰਜਾਬ ਨੇ ਦੋਸ਼ ਲਾਇਆ ਕਿ ਉਹ ਬਜੀਦਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਚੈਕਿੰਗ ਕਰਨ ਆਏ ਸਨ ਤੇ ਚੈਕਿੰਗ ਦੌਰਾਨ ਹਾਜ਼ਰੀ ਰਜਿਸਟਰ ਵਿਚ ਆਨੰਦਪ੍ਰੀਤ ਕੌਰ ਈ. ਟੀ. ਟੀ. ਟੀਚਰ ਦੀ ਹਾਜ਼ਰੀ ਵਾਲੀ ਜਗ੍ਹਾ ਖਾਲੀ ਛੱਡੀ ਹੋਈ ਸੀ, ਜਿਸ ਬਾਰੇ ਪੁੱਛਣ 'ਤੇ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਡਾਇਰੈਕਟਰ ਸਿੱਖਿਆ ਵਿਭਾਗ ਅਨੁਸਾਰ ਦਲਜੀਤ ਕੌਰ, ਅਨੁਰਾਧਾ, ਰੰਜੂ ਬਾਲਾ, ਮਮਤਾ ਸ਼ਰਮਾ, ਨੀਲਮ ਸ਼ਰਮਾ, ਵਿਜੇ ਲਕਸ਼ਮੀ ਅਧਿਆਪਕਾਂ ਨੇ ਮੇਰੀ ਡਿਊਟੀ ਵਿਚ ਵਿਘਨ ਪਾਇਆ ਤੇ ਫੋਨ ਕਰ ਕੇ ਹੋਰ 40-50 ਲੋਕਾਂ ਨੂੰ ਸਕੂਲ ਵਿਚ ਬੁਲਾ ਲਿਆ, ਜਿਨ੍ਹਾਂ ਨੇ ਧੱਕਾ-ਮੁੱਕੀ ਕੀਤੀ ਤੇ ਮੈਨੂੰ ਸਕੂਲ ਵਿਚ ਰੋਕੀ ਰੱਖਿਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਅਧਿਆਪਕਾਂ ਤੇ ਅਣਪਛਾਤੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।


Related News