Easy Day ਤੇ Metro 'ਚ ਸਿਹਤ ਵਿਭਾਗ ਦਾ ਛਾਪਾ, ਦੇਸੀ ਘਿਓ ਦੇ ਭਰੇ ਸੈਂਪਲ

Thursday, Jan 10, 2019 - 04:21 PM (IST)

Easy Day ਤੇ Metro 'ਚ ਸਿਹਤ ਵਿਭਾਗ ਦਾ ਛਾਪਾ, ਦੇਸੀ ਘਿਓ ਦੇ ਭਰੇ ਸੈਂਪਲ

ਜਲੰਧਰ (ਰੱਤਾ) : ਸਿਹਤ ਵਿਭਾਗ ਦੀ ਟੀਮ ਨੇ ਸੁੱਚੀ ਪਿੰਡ 'ਚ ਇੰਡੀਅਨ ਆਇਲ ਡਿਪੋ ਕੋਲ ਸਥਿਤ ਈ. ਜੀ. ਡੇਅ ਸਟੋਰ 'ਤੇ ਛਾਪਾ ਮਾਰਿਆ ਹੈ। ਇਸ ਦੌਰਾਨ ਟੀਮ ਨੇ ਦੇਸੀ ਘਿਓ ਦੇ 3 ਸੈਂਪਲ ਭਰੇ ਹਨ। ਜਿਲਾ ਸਿਹਤ ਅਧਿਕਾਰੀ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਘਿਓ ਦੀ ਗੁਣਵੱਤਾ ਚੈੱਕ ਕਰਨ ਲਈ ਤਿੰਨੋਂ ਸੈਂਪਲ ਸਟੇਟ ਫੂਡ ਲੇਬੋਰਟਰੀ 'ਚ ਭੇਜੇ ਜਾਣਗੇ।

ਮੈਟਰੋ ਸਟੋਰ 'ਤੇ ਵੀ ਸਿਹਤ ਵਿਭਾਗ ਦਾ ਛਾਪਾ
ਉੱਥੇ ਜਲੰਧਰ ਪਠਾਨਕੋਟ ਬਾਈਪਾਸ ਕੋਲ ਮੈਟਰੋ ਸਟੋਰ 'ਤੇ ਵੀ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਟੀਮ ਨੇ ਦੇਸੀ ਘਿਓ ਦੇ 4 ਸੈਂਪਲ ਭਰੇ ਹਨ। ਪਤਾ ਚੱਲਿਆ ਹੈ ਕਿ ਸਿਹਤ ਵਿਭਾਗ ਦੀ ਟੀਮ ਨੂੰ ਚੰਡੀਗੜ੍ਹ ਤੋਂ ਉੱਚ ਅਧਿਕਾਰੀਆਂ ਦੇ ਨਿਰਦੇਸ਼ ਮਿਲੇ ਸਨ ਕਿ ਦੇਸੀ ਘਿਓ ਦੇ ਸੈਂਪਲ ਭਰੇ ਜਾਣ। ਇਸ ਦੇ ਬਾਅਦ ਵਿਭਾਗ ਵਲੋਂ ਉਕਤ ਕਾਰਵਾਈ ਕੀਤੀ ਗਈ। PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿਹਤ ਵਿਭਾਗ ਦੀ ਟੀਮ ਨੇ ਸਥਾਨਕ ਬੀ. ਐੱਸ. ਐੱਫ. ਚੌਕ ਨੇੜੇ 'ਹੋਟਲ ਕੰਟਰੀਇਨ' 'ਚ ਛਾਪਾ ਮਾਰਿਆ ਸੀ। ਜਾਂਚ ਦੌਰਾਨ ਟੀਮ ਨੇ ਖਾਧ ਪਦਾਰਥਾਂ ਦੇ ਸੈਂਪਲ ਭਰੇ ਅਤੇ ਰਸੋਈ 'ਚ ਸਾਫ-ਸਫਾਈ ਦਾ ਜਾਇਜ਼ਾ ਲਿਆ। ਇਸ ਦੌਰਾਨ ਹੋਟਲ ਵਾਲਿਆਂ ਕੋਲ ਆਨਲਾਈਨ ਫੂਡ ਸੇਫਟੀ ਲਾਈਸੈਂਸ ਵੀ ਨਹੀਂ ਸੀ।


author

Anuradha

Content Editor

Related News