ਲੁਧਿਆਣਾ ''ਚ ਸ਼ੁਰੂ ਹੋਇਆ ਈ-ਚਲਾਨ ਸਿਸਟਮ
Monday, Nov 18, 2019 - 02:19 PM (IST)
![ਲੁਧਿਆਣਾ ''ਚ ਸ਼ੁਰੂ ਹੋਇਆ ਈ-ਚਲਾਨ ਸਿਸਟਮ](https://static.jagbani.com/multimedia/2019_11image_14_19_401782572ldh.jpg)
ਲੁਧਿਆਣਾ : ਮਹਾਨਗਰ ਵਿਚ ਅੱਜ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਟੋਮੈਟਿਕ ਈ-ਚਲਾਨ ਸਿਸਟਮ ਸ਼ੁਰੂ ਹੋ ਗਿਆ ਹੈ। ਰਾਕੇਸ਼ ਅਗਰਵਾਲ, ਆਈ. ਪੀ. ਐੱਸ, ਕਮਿਸ਼ਨਰ ਪੁਲਸ ਲੁਧਿਆਣਾ ਦੀ ਅਗਵਾਈ ਹੇਠ ਲੰਮੇ ਸਮੇਂ ਤੋ ਇੰਤਜ਼ਾਰ ਕੀਤਾ ਜਾ ਰਹੇ ਆਟੋਮਿਟਕ ਈ-ਚਲਾਨ ਸਿਸਟਮ ਅੱਜ ਸ਼ੁਰੂ ਹੋ ਰਿਹਾ ਹੈ। ਇਹ ਨਿਯਮ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਇਕ ਠੋਸ ਕਦਮ ਦੀ ਭੂਮਿਕਾ ਅਦਾ ਕਰੇਗਾ, ਉਥੇ ਹੀ ਦੂਜੇ ਪਾਸੇ ਇਸ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਲਈ ਇਕ ਸੁਚੱਜੀ ਟ੍ਰੈਫਿਕ ਪ੍ਰਣਾਲੀ ਮੁਹੱਈਆ ਹੋਵੇਗੀ।