ਈ. ਜੀ. ਐੱਸ. ਅਧਿਆਪਕਾਂ ਨੇ  ਬਦਲੀਆਂ ਵਿਰੁੱਧ ਕੀਤਾ ਅਰਥੀ ਫੂਕ ਮੁਜ਼ਾਹਰਾ

Wednesday, Aug 15, 2018 - 02:24 AM (IST)

ਈ. ਜੀ. ਐੱਸ. ਅਧਿਆਪਕਾਂ ਨੇ  ਬਦਲੀਆਂ ਵਿਰੁੱਧ ਕੀਤਾ ਅਰਥੀ ਫੂਕ ਮੁਜ਼ਾਹਰਾ

ਬਠਿੰਡਾ, (ਸੁਖਵਿੰਦਰ)- ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਸੰਘਰਸ਼ ਕਰ ਰਹੇ ਸੂਬੇ ਦੇ ਈ. ਜੀ. ਐੱਸ., ਏ. ਆਈ. ਈ., ਐੱਸ. ਟੀ. ਆਰ. ਅਧਿਆਪਕਾਂ ਨੇ ਬਿਨਾਂ ਪ੍ਰੀ-ਪ੍ਰਾਇਮਰੀ ਅਧਿਆਪਕ ਦੀ ਪੋਸਟ ਬਣਾਏ ਰੈਸ਼ਨੇਲਾਈਜੇਸ਼ਨ ਕਰ ਕੇ ਦੂਰ-ਦੁਰਾਡੇ ਬਦਲੀਆਂ ਕਰਨ  ਵਿਰੁੱਧ ਅਤੇ ਮੁੱਖ ਮੰਤਰੀ ਵੱਲੋਂ 13 ਅਗਸਤ ਦੀ ਮੀਟਿੰਗ ਦਾ ਸਮਾਂ ਦੇ ਕੇ ਮੁਕਰਨ ਦੇ  ਲਾਏ  ਦੋਸ਼  ਤਹਿਤ ਰੋਸ ਮੁਜ਼ਾਹਰਾ ਕਰ ਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਅਾਂ ਈ. ਜੀ. ਐੱਸ., ਏ. ਆਈ. ਈ., ਐੱਸ. ਟੀ. ਆਰ. ਅਧਿਆਪਕਾਂ ਦੇ ਸੂਬਾਈ ਪ੍ਰਧਾਨ ਵੀਰਪਾਲ ਕੌਰ ਸਿਧਾਨਾ, ਦਲਜੀਤ ਸਿੰਘ ਬਠਿੰਡਾ ਨੇ ਦੱਸਿਆ ਕਿ ਕੇਵਲ 5000 ਰੁਪਏ ਤਨਖਾਹ ’ਤੇ ਸਰਕਾਰ ਬਿਨਾਂ ਪ੍ਰੀ-ਪ੍ਰਾਇਮਰੀ ਅਧਿਆਪਕ ਦੀ ਪੋਸਟ ਬਣਾਏ, ਬਿਨਾਂ ਤਨਖਾਹ ਵਧਾਏ ਬਦਲੀਅਾਂ ਕਰ ਕੇ ਦੂਰ-ਦੁਰਾਡੇ ਖੇਤਰਾਂ ’ਚ ਭੇਜ ਕੇ ਅਧਿਆਪਕਾਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ, ਜਿਸ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁਕਰ ਰਹੇ ਹਨ।  ਇਸ ਮੌਕੇ  ਰਣਵੀਰ ਕੌਰ ਬਠਿੰਡਾ, ਦਲਜੀਤ ਸਿੰਘ ਖਾਲਸਾ, ਰਾਜ ਸਿੰਘ ਦਿਓਣ, ਲਵਪ੍ਰੀਤ ਸਿੰਘ, ਵੀਰਪਾਲ ਕੌਰ , ਆਗੂ ਰੇਸ਼ਮ ਸਿੰਘ, ਲਛਮਣ ਸਿੰਘ ਮਲੂਕਾ, ਹਰਜੀਤ ਸਿੰਘ, ਪ੍ਰਿਤਪਾਲ ਸਿੰਘ, ਬੂਟਾ ਰਾਮ, ਜਸਵਿੰਦਰ ਸਿੰਘ ਆਦਿ ਵੱਡੀ ਗਿਣਤੀ ’ਚ  ਅਧਿਆਪਕ ਹਾਜ਼ਰ ਸਨ।
 


Related News