ਈ. ਜੀ. ਐੱਸ./ਏ. ਆਈ. ਈ. ਅਧਿਆਪਕਾਂ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

Wednesday, Sep 13, 2017 - 01:20 AM (IST)

ਈ. ਜੀ. ਐੱਸ./ਏ. ਆਈ. ਈ. ਅਧਿਆਪਕਾਂ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ)- ਈ. ਜੀ. ਐੱਸ./ਏ. ਆਈ. ਈ. ਅਧਿਆਪਕ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਇਕ ਮੰਗ ਪੱਤਰ ਤਹਿਸੀਲਦਾਰ ਇਕਬਾਲ ਸਿੰਘ ਨੂੰ ਦਿੱਤਾ ਗਿਆ, ਜਿਸ 'ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬੀਤੀ 5 ਸਤੰਬਰ ਨੂੰ ਚੰਡੀਗੜ੍ਹ ਵਿਖੇ ਸਿੱਖਿਆ ਸਕੱਤਰ ਨਾਲ ਮੀਟਿੰਗ ਕਰ ਕੇ ਵਾਪਸ ਪਰਤ ਰਹੇ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਅਤੇ ਜ਼ਿਲਾ ਪ੍ਰਧਾਨ ਸ਼ਹੀਦ ਰਾਜਵੀਰ ਸਿੰਘ ਹਰਿਆਊ ਦੀ ਸੜਕ ਹਾਦਸੇ ਦੌਰਾਨ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਇਸ ਲਈ ਪੰਜਾਬ ਸਰਕਾਰ ਰਾਜਵੀਰ ਸਿੰਘ ਹਰਿਆਊ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 20 ਲੱਖ ਰੁਪਏ ਦਾ ਮੁਆਵਜ਼ਾ ਦੇਵੇ। ਇਸ ਤੋਂ ਇਲਾਵਾ ਰਾਜ ਅੰਦਰ ਕੰਮ ਕਰਦੇ ਸਮੂਹ ਈ. ਜੀ. ਐੱਸ./ਏ. ਆਈ. ਈ. ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਪੂਰੀ ਤਨਖਾਹ ਸਮੇਤ ਭੱਤਿਆਂ ਦੇ ਰੈਗਲੂਰ ਕਰੇ, ਸਕੂਲਾਂ ਅੰਦਰ ਬੱਚਿਆਂ ਦੀਆਂ ਕਿਤਾਬਾਂ ਜਲਦ ਤੋਂ ਜਲਦ ਭੇਜੀਆਂ ਜਾਣ, ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਦਿੱਤੀ ਜਾਵੇ ਤਾਂ ਜੋ ਜਥੇਬੰਦੀ ਦੀਆਂ ਮੰਗਾਂ ਨੂੰ ਪੂਰਾ ਕਰਵਾਇਆ ਜਾ ਸਕੇ। 
ਇਸ ਮੌਕੇ ਧੀਰਜ ਕੁਮਾਰ, ਵਨੀਤ ਕੁਮਾਰ, ਰੇਖਾ ਰਾਣੀ, ਕ੍ਰਿਸ਼ਨਪਾਲ ਕੌਰ, ਧਰਮਿੰਦਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ। 


Related News