ਰਜਬਾਹੇ ’ਚ ਪਾਡ਼, 250 ਏਕਡ਼ ਝੋਨਾ ਡੁੱਬਿਆ

06/30/2018 8:10:37 AM

ਭਵਾਨੀਗਡ਼੍ਹ (ਵਿਕਾਸ) – ਬੀਤੀ ਸ਼ਾਮ ਨੇਡ਼ਲੇ ਪਿੰਡ ਸੰਘਰੇਡ਼ੀ ’ਚੋਂ ਲੰਘਦੇ ਭਵਾਨੀਗਡ਼੍ਹ ਵਾਲੇ ਰਜਬਾਹੇ ’ਚ ਪਾਡ਼ ਪੈ ਜਾਣ ਕਾਰਨ ਨੇਡ਼ੇ ਦੇ ਖੇਤਾਂ ’ਚ ਕਿਸਾਨਾਂ ਦਾ ਲੱਗਿਆ ਕਰੀਬ 250 ਏਕਡ਼ ਝੋਨਾ ਪਾਣੀ ’ਚ ਡੁੱਬ ਕੇ ਤਬਾਹ ਹੋ ਗਿਆ।  ਮੌਕੇ ’ਤੇ ਹਾਜ਼ਰ ਕਿਸਾਨਾਂ ਨੇ ਦੱਸਿਅਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਅਤੇ ਸਾਫ-ਸਫਾਈ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਰਜਬਾਹਾ ਟੁੱਟਿਆ ਹੈ। ਉਨ੍ਹਾਂ ਕੁਝ ਦਿਨ ਪਹਿਲਾਂ ਹੀ ਝੋਨਾ  ਲਾਇਆ ਸੀ, ਜੋ ਪਾਣੀ ’ਚ ਡੁੱਬਣ  ਕਾਰਨ ਤਬਾਹ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਰਜਬਾਹੇ ’ਚ ਪਾਡ਼ ਪੈਣ ਬਾਰੇ ਸਬੰਧਤ ਮਹਿਕਮੇ ਨੂੰ ਸਮੇਂ ’ਤੇ ਸੂਚਿਤ ਕਰਨ ਦੇ ਬਾਵਜੂਦ ਸ਼ੁੱਕਰਵਾਰ ਸਵੇਰ ਤੱਕ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਨੇ ਕਿਸਾਨਾਂ ਦੀ ਸਾਰ ਨਹੀਂ ਲਈ, ਜਿਸ ਕਾਰਨ ਉਨ੍ਹਾਂ ਦੇ ਨੁਕਸਾਨ ’ਚ ਵਾਧਾ ਹੋਇਆ।  ਰਜਬਾਹਾ ਟੁੱਟਣ ਨਾਲ 250  ਏਕਡ਼ ਝੋਨਾ ਪਾਣੀ ਵਿਚ ਡੁੱਬ ਗਿਆ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਉਨ੍ਹਾਂ ਦੇ  ਨੁਕਸਾਨ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। 


Related News