ਮਲੋਟ : ਆਪਣਾ ਪੁੱਤ ਨਾ ਹੋਣ ਦੇ ਸ਼ੱਕ ’ਚ 18 ਸਾਲਾਂ ਬਾਅਦ ਇਕਲੌਤੇ ਮੁੰਡੇ ਦਾ ਕੀਤਾ ਕਤਲ, 10 ਨੂੰ ਜਾਣਾ ਸੀ ਕੈਨੇਡਾ

Friday, Dec 01, 2023 - 06:28 PM (IST)

ਮਲੋਟ : ਆਪਣਾ ਪੁੱਤ ਨਾ ਹੋਣ ਦੇ ਸ਼ੱਕ ’ਚ 18 ਸਾਲਾਂ ਬਾਅਦ ਇਕਲੌਤੇ ਮੁੰਡੇ ਦਾ ਕੀਤਾ ਕਤਲ, 10 ਨੂੰ ਜਾਣਾ ਸੀ ਕੈਨੇਡਾ

ਮਲੋਟ (ਸ਼ਾਮ ਜੁਨੇਜਾ) : ਮਲੋਟ ਨੇੜੇ ਪਿੰਡ ਧੌਲਾ ਵਿਖੇ ਵੀਰਵਾਰ ਸਵੇਰੇ ਪਿਓ ਤੇ ਚਾਚੇ ਵੱਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ 19 ਸਾਲਾ ਨੌਜਵਾਨ ਦੀ ਅੱਜ ਤੜਕੇ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਇਸ ਮਾਮਲੇ ਵਿਚ ਮ੍ਰਿਤਕ ਨੌਜਵਾਨ ਦੀ ਮਾਤਾ ਦੇ ਬਿਆਨ ਤੇ ਪਿਓ ਅਤੇ ਚਾਚੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਦਾ ਦੁੱਖਦਈ ਪਹਿਲੂ ਇਹ ਹੈ ਕਿ ਲਾਡਾਂ ਨਾਲ ਪਾਲ਼ੇ ਇਸ ਇਕਲੌਤੇ ਪੁੱਤ ਨੂੰ ਸ਼ੱਕ ਸੀ ਕਿ ਮ੍ਰਿਤਕ ਉਸਦੀ ਔਲਾਦ ਨਹੀਂ, ਜਿਸ ਕਰਕੇ ਉਸਨੇ 18-9 ਸਾਲਾਂ ਬਾਅਦ ਭਰਾ ਨਾਲ ਮਿਲ ਕਿ ਇਹ ਕਾਰਾ ਕਰ ਦਿੱਤਾ। 

ਇਹ ਵੀ ਪੜ੍ਹੋ : ਪੰਜਾਬ ਵਿਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ

ਜਾਣਕਾਰੀ ਅਨੁਸਾਰ ਕੱਲ ਸਵੇਰੇ ਮਨਜੋਤ ਸਿੰਘ ਪੁੱਤਰ ਸ਼ਿਵਰਾਜ ਸਿੰਘ ਵਾਸੀ ਧੌਲਾ ਨੂੰ ਉਸਦੇ ਪਿਤਾ ਸ਼ਿਵਰਾਜ ਸਿੰਘ ਅਤੇ ਚਾਚੇ ਰੇਸ਼ਮ  ਸਿੰਘ ਨੇ ਉਸ ਵੇਲੇ ਗੋਲੀਆਂ ਮਾਰੀਆਂ ਜਦੋਂ ਉਹ ਸੁੱਤਾ ਪਿਆ ਸੀ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਅੱਖ ਖੁੱਲ੍ਹੀ ਤਾਂ ਵੇਖਿਆ   ਉਸਦਾ ਪਿਓ ਅਤੇ ਚਾਚਾ ਉਸ ’ਤੇ ਬੰਦੂਕ ਤਾਣੀ ਖੜ੍ਹੇ ਸੀ। ਨੌਜਵਾਨ ਵੱਲੋਂ ਪਿਤਾ ਨੂੰ ਸਮਝਾਉਣ ’ਤੇ ਵੀ ਉਸਨੇ ਗੋਲ਼ੀਆਂ ਚਲਾ ਦਿੱਤੀਆਂ। ਜਿਸ ਕਰਕੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਨੌਜਵਾਨ ਦੇ ਪੇਟ ਵਿਚ ਜ਼ਖਮਾਂ ਅਨੁਸਾਰ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਇਕ ਨਾਲੀ ਬਾਰਾਂ ਬੋਰ ਬੰਦੂਕ ਨਾਲ ਦੋ ਗੋਲੀਆਂ ਚਲਾਈਆਂ ਸਨ ਪਰ ਡਾਕਟਰਾਂ ਅਨੁਸਾਰ ਮ੍ਰਿਤਕ ਦੇ ਇਕ ਗੋਲੀ ਲੱਗੀ ਹੈ ਅਤੇ ਬਾਰਾਂ ਰ  ਦਾ ਫਾਇਰ ਹੋਣ ਕਰਕੇ ਸਾਰਾ ਪੇਟ ਛੱਲਣੀ ਹੋ ਗਿਆ ਅਤੇ ਗੋਲ਼ੀ ਚਲਾਉਣ ਤੋਂ ਪਹਿਲਾਂ ਉਸਦੇ ਚਾਚੇ ਰੇਸ਼ਮ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਪੇਟ ’ਤੇ ਵੀ ਵਾਰ ਕੀਤਾ ਸੀ। ਹਾਲਾਂਕਿ ਮ੍ਰਿਤਕ ਨੂੰ ਪਹਿਲਾਂ ਪੋਸਟ ਮਾਰਟਮ ਲਈ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਬਾਅਦ ਵਿਚ ਲਾਸ਼ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਜਿਥੇ ਡਾਕਟਰਾਂ ਦਾ ਬੋਰਡ ਪੋਸਟਮਾਰਟਮ ਕਰੇਗਾ। 

ਇਹ ਵੀ ਪੜ੍ਹੋ : ਸਖ਼ਤ ਫ਼ੈਸਲਾ, ਹੁਣ ਇਨ੍ਹਾਂ ਵਾਹਨਾਂ ਨੂੰ ਪੰਪਾਂ ਤੋਂ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਇਸ ਸਬੰਧੀ ਥਾਣਾ ਲੰਬੀ ਦੇ ਮੁੱਖ ਅਫ਼ਸਰ ਰਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਮਨਜੋਤ ਸਿੰਘ ਦੀ ਮਾਤਾ ਪੁਸ਼ਪਿੰਦਰ ਕੌਰ ਦੇ ਬਿਆਨਾਂ ’ਤੇ ਮ੍ਰਿਤਕ ਦੇ ਪਿਤਾ ਸ਼ਿਵਰਾਜ ਸਿੰਘ ਅਤੇ ਚਾਚੇ ਰੇਸ਼ਮ ਸਿੰਘ ਪੁਤਰਾਨ ਨਾਇਬ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਕਤਲ ਦਾ ਕਾਰਨ ਮ੍ਰਿਤਕ ਦੇ ਪਿਤਾ ਨੂੰ ਸ਼ੱਕ ਸੀ ਕਿ ਮਨਜੋਤ ਸਿੰਘ ਉਸਦਾ ਵੰਸ਼ ਨਹੀਂ ਹੈ, ਜਿਸ ਕਰਕੇ ਉਸਨੇ 20 ਸਾਲ ਇਹ ਰਾਜ਼ ਦਿਲ ਵਿਚ ਰੱਖਿਆ ਅਤੇ ਇਸ ਮਾਮਲੇ ਦਾ ਅੰਤ ਇਨਾਂ ਦਰਦਨਾਕ ਹੋਇਆ ਜਿਸ ਦਾ ਕਿਸੇ ਨੇ ਸੁਫਨੇ ਵਿਚ ਵੀ ਨਹੀਂ ਸੋਚਿਆ ਸੀ। ਮ੍ਰਿਤਕ ਮਨਜੋਤ ਸਿੰਘ ਮਾਂ-ਬਾਪ ਦਾ ਇਕਲੌਤਾ ਬੱਚਾ ਸੀ ਅਤੇ 10 ਦਸੰਬਰ ਨੂੰ ਉਸਦੀ ਕਨੈਡਾ ਫਲਾਈਟ ਸੀ। ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਗੰਨੇ ਦਾ ਭਾਅ ਵਧਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News