ਰੋਸ ਅਤੇ ਸੋਗ ਵੱਜੋਂ ਸੋਮਵਾਰ ਨੂੰ ਬੰਦ ਰਹਿਣਗੇ ਡੀ. ਐੱਸ. ਜੀ. ਪੀ. ਸੀ. ਦੇ ਦਫਤਰ : ਜੀ. ਕੇ.

Monday, Jul 02, 2018 - 01:12 AM (IST)

ਨਵੀਂ ਦਿੱਲੀ — ਅਫਗਾਨਿਸਤਾਨ ਦੇ ਪੂਰਬੀ ਹਿੱਸੇ 'ਚ ਨਾਂਗਰਹਾਰ ਸੂਬੇ ਦੇ ਜਲਾਲਾਬਾਦ 'ਚ ਧਮਾਕੇ ਦੀ ਘਟਨਾ 'ਚ 19 ਲੋਕਾਂ ਦੀ ਮੌਤ ਹੋ ਗਈ, ਜਿੱਥੇ ਰਾਸ਼ਟਰਪਤੀ ਅਸ਼ਰਫ ਘਨੀ ਦੌਰੇ 'ਤੇ ਹਨ। ਇਸ ਘਟਨਾ 'ਚ 15 ਸਿੱਖ ਅਤੇ 4 ਹਿੰਦੂ ਵੀ ਸ਼ਾਮਲ ਹਨ। ਇਸ ਘਟਨਾ ਤੋਂ ਬਾਅਦ ਡੀ. ਐੱਸ. ਜੀ. ਪੀ. ਸੀ. ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪ੍ਰੈਸ ਕਾਨਫਰੰਸ ਕਰ ਇਸ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਹਮਲੇ 'ਚ ਮਾਰੇ ਗਏ 15 ਲੋਕਾਂ ਦੀ ਮੌਤ ਹੋ ਗਈ ਅਤੇ ਇਨ੍ਹਾਂ 'ਚੋਂ 11 ਲੋਕਾਂ ਦੀ ਪਛਾਣ ਜਨਤਕ ਕਰ ਦਿੱਤੀ ਗਈ ਹੈ। ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਇਸ ਘਟਨਾ ਬਾਰੇ ਗੱਲਬਾਤ ਕੀਤੀ ਹੈ ਤਾਂ ਜੋ ਇਸ ਹਮਲੇ ਦੀ ਸਖਤ ਤੌਰ 'ਤੇ ਜਾਂਚ ਕਰ ਇਸ ਦੇ ਕਾਰਨਾਂ ਬਾਰੇ ਪੱਤਾ ਲੱਗ ਸਕੇ।
ਪ੍ਰੈਸ ਕਾਨਫਰੰਸ ਉਨ੍ਹਾਂ ਨੇ ਕਿਹਾ ਕਿ ਅੱਜ (ਸੋਮਵਾਰ ਨੂੰ) ਰੋਸ ਅਤੇ ਸੋਗ ਵੱਜੋਂ ਡੀ. ਐੱਸ. ਜੀ. ਪੀ. ਸੀ. ਦੇ ਦਫਤਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਕਾਨਫਰੰਸ ਦੌਰਾਨ ਉਨ੍ਹਾਂ ਨੇ ਮਾਰੇ ਗਏ 11 ਲੋਕਾਂ ਦੀ ਪਛਾਣ ਜਨਤਕ ਕੀਤੀ ਜਿਨ੍ਹਾਂ 'ਚ ਸ. ਅਨੂਪ ਸਿੰਘ, ਸ. ਮਿਹਰ ਸਿੰਘ, ਸ. ਰਵੇਲ ਸਿੰਘ, ਸ. ਅਵਤਾਰ ਸਿੰਘ, ਸ. ਅਮਰੀਕ ਸਿੰਘ, ਸ. ਮਨਜੀਤ ਸਿੰਘ, ਸ. ਇੰਦਰਜੀਤ ਸਿੰਘ, ਸ. ਤਰਨਜੀਤ ਸਿੰਘ, ਸ. ਰੁਪਿੰਦਰ ਸਿੰਘ, ਸ. ਸਤਨਾਮ ਸਿੰਘ ਅਤੇ ਰਾਜੂ ਗਜਨਦੀ ਸ਼ਾਮਲ ਹਨ। ਇਸ ਘਟਨਾ ਮਾਰੇ ਗਏ ਹੋਰਨਾਂ ਲੋਕਾਂ ਦੀ ਪਛਾਣ ਕੀਤੇ ਜਾਣ ਦੀ ਅਜੇ ਕੋਈ ਖਬਰ ਨਹੀਂ ਹੈ।


Related News