ਕਿਸਾਨ ਮੰਡੀ ''ਚ ਆਪਣੀ ਫਸਲ ਸੁਕਾ ਕੇ ਲਿਆਉਣ : ਕਾਂਗਰਸੀ ਆਗੂ

10/12/2017 7:00:39 AM

ਭਿੱਖੀਵਿੰਡ, ਬੀੜ ਸਾਹਿਬ,   (ਭਾਟੀਆ, ਬਖਤਾਵਰ, ਲਾਲੂਘੁੰਮਣ)-  ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਰਾਜ ਨਹੀਂ ਸੇਵਾ ਦਾ ਨਾਅਰਾ ਲਾ ਕੇ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰਿਆਂ ਤੱਕ ਹੀ ਸੀਮਿਤ ਰੱਖਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਬਣਦਿਆਂ ਹੀ ਕਿਸਾਨਾਂ ਦੀ ਜਿਹੜੀ ਫਸਲ 1500 ਰੁਪਏ 'ਚ ਵਿਕਦੀ ਸੀ, ਉਹ ਫਸਲ ਅੱਜ ਦੀ ਤਰੀਕ ਵਿਚ 2700 ਤੇ 3000 ਰੁਪਏ ਵਿਚ ਵਿਕ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਕਾਫੀ ਮੁਨਾਫਾ ਹੋ ਰਿਹਾ ਹੈ। ਇਹ ਪ੍ਰਗਟਾਵਾ ਆੜ੍ਹਤੀ ਮਨਦੀਪ ਸਿੰਘ ਭਿੱਖੀਵਿੰਡ, ਸਿਮਰਤ ਪਾਲ ਸਿੰਘ ਸੁੱਗਾ, ਬਖਸ਼ੀਸ਼ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ 'ਚ ਰੁਲਣਾ ਨਹੀਂ ਪੈ ਰਿਹਾ ਤੇ ਉਨ੍ਹਾਂ ਦੀ ਫਸਲ ਬਿਨਾਂ ਕਿਸੇ ਰੁਕਾਵਟ ਦੇ ਖਰੀਦੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਮੰਡੀ 'ਚ ਪੂਰੀ ਤਰ੍ਹਾਂ ਸੁਕਾ ਕੇ ਲਿਆਉਣ ਤਾਂ ਜੋ ਖਰੀਦ ਸਮੇਂ ਕੋਈ ਮੁਸ਼ਕਲ ਨਾ ਆਵੇ।


Related News