ਵੋਟਾਂ ਦੀ ਗਿਣਤੀ ਕੇਂਦਰਾ ਦੇ ਆਲੇ-ਦੁਆਲੇ ਡਰਾਈ-ਡੇਅ ਘੋਸ਼ਿਤ
Saturday, Sep 22, 2018 - 08:47 AM (IST)

ਬਠਿੰਡਾ : ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ ਵਲੋਂ ਜ਼ਿਲਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ 19 ਸਤੰਬਰ ਨੂੰ ਹੋਈਆਂ ਚੋਣਾਂ ਦੀ ਗਿਣਤੀ ਦੇ ਮੱਦੇਨਜ਼ਰ 22 ਸਤੰਬਰ ਨੂੰ ਡਰਾਈ-ਡੇਅ ਘੋਸ਼ਿਤ ਕਰਨ ਦੇ ਹੁਕਮ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਜਾਰੀ ਕੀਤੇ ਗਏ ਸਨ। ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਵਿਚ ਅੰਸ਼ਿਕ ਸੋਧ ਕਰਦਿਆਂ ਵੋਟਾਂ ਦੀ ਗਿਣਤੀ ਵਾਲੇ ਦਿਨ ਜ਼ਿਲੇ ਅੰਦਰ ਬਣਾਏ ਗਏ ਗਿਣਤੀ ਕੇਂਦਰ, ਜਿਨਾਂ 'ਚ ਗੌਰਮਿੰਟ ਪੋਲੀਟੈਕਨੀਕਲ ਕਾਲਜ ਬਠਿੰਡਾ, ਬੀ.ਡੀ.ਪੀ.ਓ. ਦਫ਼ਤਰ ਨਥਾਣਾ, ਸਪੋਰਟਸ ਸਕੂਲ ਘੁੱਦਾ, ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਮੌੜ, ਸ਼੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ, ਦੇਵ ਸਮਾਜ ਗਰਲਜ਼ ਹਾਈ ਸਕੂਲ ਰਾਮਪੁਰਾ, ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਰਾਮਪੁਰਾ ਫੂਲ ਅਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਭਗਤਾ ਭਾਈਕਾ ਹਨ ਦੇ ਆਲੇ-ਦੁਆਲੇ 1 ਕਿਲੋਮੀਟਰ ਦੇ ਘੇਰੇ ਦੇ ਅੰਦਰ-ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ 22 ਸਤੰਬਰ 2018 ਨੂੰ ਡਰਾਈ-ਡੇਅ ਘੋਸ਼ਿਤ ਕਰਦਿਆਂ ਸ਼ਰਾਬ ਦੀ ਵਿਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਗਈ ਹੈ।