ਚੰਡੀਗੜ੍ਹ ''ਚ ਢਾਈ ਸਾਲਾਂ ਬਾਅਦ ਲੱਗੇ ਡਰੰਕਨ ਡਰਾਈਵ ਨਾਕੇ

Monday, Dec 12, 2022 - 02:48 PM (IST)

ਚੰਡੀਗੜ੍ਹ ''ਚ ਢਾਈ ਸਾਲਾਂ ਬਾਅਦ ਲੱਗੇ ਡਰੰਕਨ ਡਰਾਈਵ ਨਾਕੇ

ਚੰਡੀਗੜ੍ਹ (ਸੁਸ਼ੀਲ ਰਾਜ) : ਚੰਡੀਗੜ੍ਹ ਪੁਲਸ ਨੇ ਕੋਰੋਨਾ ਕਾਰਨ ਬੰਦ ਕੀਤੇ ਡਰੰਕਨ ਐਂਡ ਡਰਾਈਵ ਨਾਕੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਢਾਈ ਸਾਲਾਂ ਬਾਅਦ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਚਾਰ ਥਾਵਾਂ ’ਤੇ ਸਪੈਸ਼ਲ ਟ੍ਰੈਫਿਕ ਚੈਕਿੰਗ ਕੀਤੀ। ਇਸ ਦੌਰਾਨ ਟ੍ਰੈਫਿਕ ਪੁਲਸ ਨੇ 13 ਸ਼ਰਾਬੀ ਡਰਾਈਵਰਾਂ ਨੂੰ ਸ਼ਰਾਬ ਦੇ ਨਸ਼ੇ ’ਚ ਗੱਡੀ ਚਲਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਦਾ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਚਲਾਨ ਕੀਤਾ।

ਇਸ ਤੋਂ ਇਲਾਵਾ ਪੁਲਸ ਨੇ ਸ਼ਰਾਬੀ ਡਰਾਈਵਰਾਂ ਦੇ ਅੱਠ ਵਾਹਨ ਜ਼ਬਤ ਕੀਤੇ ਹਨ। ਚੰਡੀਗੜ੍ਹ ਟ੍ਰੈਫਿਕ ਪੁਲਸ ਦਾ ਕਹਿਣਾ ਹੈ ਕਿ ਰਾਤ ਸਮੇਂ ਹੋਣ ਵਾਲੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਡਰੰਕਨ ਐਂਡ ਡਰਾਈਵ ਨਾਕੇ ਲਾਏ ਗਏ ਹਨ। ਪੁਲਸ ਨੇ ਦੱਸਿਆ ਕਿ ਸੜਕ ਹਾਦਸਿਆਂ ਦਾ ਕਾਰਨ ਸ਼ਰਾਬ ਪੀਣਾ ਸੀ। ਹੁਣ ਟ੍ਰੈਫਿਕ ਪੁਲਸ ਹਰ ਸ਼ਨੀਵਾਰ ਅਚਨਚੇਤ ਨਾਕੇ ਲਾਵੇਗੀ।
 


author

Babita

Content Editor

Related News