ਜੇ. ਪੀ. ਐੱਮ. ਓ. ਵੱਲੋਂ ਨਸ਼ਿਆਂ ਤੇ ਬੇਰੋਜ਼ਗਾਰੀ ਵਿਰੁੱਧ ਪ੍ਰਦਰਸ਼ਨ

Monday, Jul 30, 2018 - 12:45 AM (IST)

ਜੇ. ਪੀ. ਐੱਮ. ਓ. ਵੱਲੋਂ ਨਸ਼ਿਆਂ ਤੇ ਬੇਰੋਜ਼ਗਾਰੀ ਵਿਰੁੱਧ ਪ੍ਰਦਰਸ਼ਨ

 ਡੇਰਾ ਬਾਬਾ ਨਾਨਕ,   (ਕੰਵਲਜੀਤ)-  ਨਸ਼ਿਆਂ ਅਤੇ ਬੇਰੋਜ਼ਗਾਰੀ ਵਿਰੁੱਧ ਜਨਤਕ ਜਥੇਬੰਦੀਆਂ ਸਾਂਝਾ ਮੋਰਚਾ ਵੱਲੋਂ ਪੰਜਾਬ ਦੀ ਜਵਾਨੀ ਦੀ ਹੋ ਰਹੀ ਤਬਾਹੀ ਨੂੰ ਰੋਕਣ ਲਈ ਰੈਲੀ ਅਤੇ ਜਨਤਕ ਮਾਰਚ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਅਵਤਾਰ ਸਿੰਘ ਨਾਗੀ ਖੁਸ਼ਹਾਲਪੁਰ ਤੇ ਰਜਨੀ ਬਾਲਾ ਨੇ  ਕੀਤੀ।  ®ਰਘਬੀਰ ਸਿੰਘ ਪਕੀਵਾਂ, ਬਲਵਿੰਦਰ ਸਿੰਘ ਰਵਾਲ, ਧਰਮਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ, ਜਤਿੰਦਰ ਭਨੋਟ ਨੇ  ਪੰਜਾਬ ਵਿਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਲੋਕਾਂ ਨੂੰ ਇਸ ਵਿਰੁੱਧ ਜ਼ੋਰਦਾਰ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਸਮੱਗਲਰਾਂ ਨੂੰ ਜੇਲਾਂ ਵਿਚ ਬੰਦ ਕੀਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਸਿਹਤ ਸੇਵਾਵਾਂ ਦਿੱਤੀਆਂ ਜਾਣ ਅਤੇ ਨਸ਼ਿਅਾਂ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਦਾ ਇਲਾਜ ਕਰਵਾਇਆ ਜਾਵੇ। 
 ®ਇਸ ਸਮੇਂ ਸੁਲੱਖਣ ਸਿੰਘ, ਰਜਨੀ ਬਾਲਾ, ਨਰਿੰਜਣ ਸਿੰਘ, ਹਰੀ ਸਿੰਘ, ਤ੍ਰਿਲੋਕ ਸਿੰਘ, ਉੱਤਮਜੀਤ ਸਿੰਘ, ਪਿਆਰਾ ਸਿੰਘ, ਮਹਿੰਦਰ ਸਿੰਘ ਸ਼ਾਹਪੁਰ ਜਾਜਨ, ਵਿਜੈ ਅਗਨੀਹੋਤਰੀ ਆਦਿ ਮੌਜੂਦ ਸਨ।
 


Related News