ਕਰੋੜਾਂ ਦੇ ਡਰੱਗਜ਼ ਰੈਕੇਟ ਮਾਮਲੇ ’ਚ ਹਾਈ ਕੋਰਟ ਦਾ ਸਵਾਲ, ‘ਕੀ ਸਾਢੇ 4 ਸਾਲਾਂ ਤੋਂ ਸੁੱਤੀ ਸੀ ਪੰਜਾਬ ਸਰਕਾਰ?’

Tuesday, Dec 07, 2021 - 08:39 AM (IST)

ਕਰੋੜਾਂ ਦੇ ਡਰੱਗਜ਼ ਰੈਕੇਟ ਮਾਮਲੇ ’ਚ ਹਾਈ ਕੋਰਟ ਦਾ ਸਵਾਲ, ‘ਕੀ ਸਾਢੇ 4 ਸਾਲਾਂ ਤੋਂ ਸੁੱਤੀ ਸੀ ਪੰਜਾਬ ਸਰਕਾਰ?’

ਚੰਡੀਗੜ੍ਹ (ਹਾਂਡਾ) - 6000 ਕਰੋੜ ਰੁਪਏ ਤੋਂ ਜ਼ਿਆਦਾ ਦੇ ਡਰੱਗਜ਼ ਮਾਮਲੇ ਵਿਚ ਸੋਮਵਾਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਇਸ ਮਾਮਲੇ ਵਿਚ ਹੁਣ ਤਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ? ਕੀ ਪੰਜਾਬ ਸਰਕਾਰ ਸਾਢੇ 4 ਸਾਲਾਂ ਤੋਂ ਸੁੱਈ ਹੋਈ ਸੀ? ਇਸਦੇ ਜਵਾਬ ਵਿਚ ਪੰਜਾਬ ਦੇ ਐਡਵੋਕੇਟ ਜਨਰਲ ਬੀ. ਐੱਸ. ਪਟਵਾਲੀਆ ਨੇ ਵੀ ਕੋਰਟ ਦੀ ਦੋ ਟੁਕ ਵਿਚ ਹਾਮੀ ਭਰੀ ਅਤੇ ਕਿਹਾ ਕਿ ਹੁਣ ਤਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਕੋਰਟ ਨੇ ਸਖਤ ਲਹਿਜੇ ਵਿਚ ਕਿਹਾ ਕਿ ਇਸ ਮਾਮਲੇ ਵਿਚ ਸਿਰਫ ਗੱਲਾਂ ਹੋ ਰਹੀਆਂ ਹਨ। ਕੋਈ ਕਾਰਵਾਈ ਹੁਣ ਤਕ ਨਹੀਂ ਕੀਤੀ ਗਈ ਹੈ। ਹੁਣ ਇਸ ਮਾਮਲੇ ਵਿਚ ਵੀਰਵਾਰ (9 ਦਸੰਬਰ) ਨੂੰ ਸੁਣਵਾਈ ਹੋਵੇਗੀ, ਜਿੱਥੇ ਪਹਿਲਾਂ ਕੋਰਟ ਮਿੱਤਰ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੂੰ ਸੁਣਿਆ ਜਾਵੇਗਾ। ਉਸ ਤੋਂ ਬਾਅਦ ਬਾਕੀ ਪੱਖਾਂ ਦੇ ਵਕੀਲਾਂ ਨੂੰ ਸੁਣਿਆ ਜਾਵੇਗਾ। ਕੋਰਟ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਮਾਮਲੇ ਦੀ ਹਰ ਦਿਨ ਸੁਣਵਾਈ ਕੀਤੀ ਜਾ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਮਜੀਠੀਆ ਦੀ ਅਰਜ਼ੀ ’ਤੇ ਕੋਰਟ ਦਾ ਫ਼ੈਸਲਾ, ਇਕ ਵਿਅਕਤੀ ਨੂੰ ਲੈ ਕੇ ਨਹੀਂ ਸਗੋਂ ਪਬਲਿਕ ਇੰਟਰੈਸਟ ’ਚ ਹੋਵੇਗਾ
ਇਸ ਮਾਮਲੇ ਵਿਚ ਪਾਰਟੀ ਬਣਾਏ ਜਾਣ ਦੀ ਅਰਜ਼ੀ ਦਾਖਲ ਕਰਨ ਵਾਲੇ ਬਿਕਰਮ ਮਜੀਠੀਆ ਦੇ ਵਕੀਲ ਨੇ ਇੱਕ ਵਾਰ ਫਿਰ ਕੋਰਟ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਪਾਰਟੀ ਬਣਾਇਆ ਜਾਵੇ, ਕਿਉਂਕਿ ਉਨ੍ਹਾਂ ਨੂੰ ਸ਼ੰਕਾ ਹੈ ਕਿ ਰਾਜਨੀਤਕ ਰੰਜਿਸ਼ ਕਾਰਨ ਉਨ੍ਹਾਂ ’ਤੇ ਇਸ ਮਾਮਲੇ ਵਿਚ ਕਾਰਵਾਈ ਹੋ ਸਕਦੀ ਹੈ। ਕੋਰਟ ਨੇ ਬਿਕਰਮ ਮਜੀਠੀਆ ਦੀ ਅਰਜ਼ੀ ’ਤੇ ਕਿਹਾ ਕਿ ਇਹ ਜਨਹਿਤ ਦਾ ਮਾਮਲਾ ਹੈ, ਇਸ ਲਈ ਕੋਰਟ ਦਾ ਫ਼ੈਸਲਾ ਇੱਕ ਵਿਅਕਤੀ ਨੂੰ ਲੈ ਕੇ ਨਹੀਂ, ਸਗੋਂ ਜੋ ਫ਼ੈਸਲਾ ਹੋਵੇਗਾ ਉਹ ਪਬਲਿਕ ਇੰਟਰੈਸਟ ਵਿਚ ਹੋਵੇਗਾ। ਕੋਰਟ ਨੇ ਕਿਹਾ ਕਿ ਅਸੀਂ ਸਾਰੇ ਹੁਕਮਾਂ ਨੂੰ ਪੜ੍ਹਿਆ ਹੋਇਆ ਹੈ ਅਤੇ ਸਾਰੇ ਹੁਕਮਾਂ ਨੂੰ ਲੈ ਕੇ ਪੁਆਇੰਟਸ ਵੀ ਬਣਾਏ ਹੋਏ ਹਨ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 6 ਦਿਨਾਂ ਤੋਂ ਲਾਪਤਾ ਬੱਚੀ ਦੀ ਰੇਤ ’ਚ ਦੱਬੀ ਹੋਈ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਸੀਲਬੰਦ ਰਿਪੋਰਟ ’ਤੇ ਹਾਈ ਕੋਰਟ ਨੇ ਕਿਹਾ, ਆਉਣ ਵਾਲੇ ਸਮੇਂ ’ਚ ਵਿਚਾਰ ਕਰਾਂਗੇ
ਕੋਰਟ ’ਚ ਸੀਲਬੰਦ ਰਿਪੋਰਟ ਨੂੰ ਲੈ ਕੇ ਵੀ ਗੱਲ ਹੋਈ, ਜਿੱਥੇ ਪੰਜਾਬ ਸਰਕਾਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸੀਲਬੰਦ ਕੋਈ ਵੀ ਰਿਪੋਰਟ ਆਉਂਦੀ ਹੈ ਤਾਂ ਉਸਨੂੰ ਕਾਨੂੰਨਨ ਜਨਤਕ ਨਹੀਂ ਕੀਤਾ ਜਾ ਸਕਦਾ। ਉਹ ਕਾਨੂੰਨ ਦੇ ਨਿਯਮਾਂ ਦੇ ਖ਼ਿਲਾਫ਼ ਹੈ, ਜਿਸ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਸ ’ਤੇ ਵਿਚਾਰ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

ਡਰੱਗਜ਼ ਕਾਰਨ ਜੋ ਸਮੱਸਿਆਵਾਂ ਪੰਜਾਬ ’ਚ ਹੋਈਆਂ, ਉਨ੍ਹਾਂ ’ਤੇ ਪਹਿਲ ਦੇ ਆਧਾਰ ’ਤੇ ਕੰਮ ਹੋਣਾ ਬੇਹੱਦ ਜਰੂਰੀ
ਸੁਣਵਾਈ ਦੇ ਸਮੇਂ ਡਰੱਗਜ਼ ਮਾਮਲੇ ਨੂੰ ਸਭ ਤੋਂ ਪਹਿਲਾਂ ਚੁੱਕਣ ਵਾਲੇ ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ ਦੇ ਵਕੀਲ ਗੁਰਵਿੰਦਰ ਸਿੰਘ ਗੈਰੀ ਨੇ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਦੀ ਹਮੇਸ਼ਾ ਤੋਂ ਇਹੀ ਇੱਛਾ ਰਹੀ ਕਿ ਜੋ ਮੁੱਖ ਮੁੱਦੇ ਹਨ, ਉਨ੍ਹਾਂ ਤੋਂ ਨਾ ਭਟਕਿਆ ਜਾਵੇ। ਉਨ੍ਹਾਂ ਕਦੇ ਇਹ ਨਹੀਂ ਕਿਹਾ ਕਿ ਕਿਸੇ ਰਾਜਨੇਤਾ ਦਾ ਨਾਮ ਨਾ ਲਿਆ ਜਾਵੇ ਪਰ ਡਰੱਗਜ਼ ਨਾਲ ਜੋ ਸਮੱਸਿਆਵਾਂ ਪੰਜਾਬ ’ਚ ਹੋਈਆਂ ਹਨ, ਉਨ੍ਹਾਂ ’ਤੇ ਪਹਿਲ ਦੇ ਆਧਾਰ ’ਤੇ ਕੰਮ ਹੋਣਾ ਬੇਹੱਦ ਜ਼ਰੂਰੀ ਹੈ।

ਉਥੇ ਹੀ ਡਰੱਗਜ਼ ਮਾਮਲੇ ’ਚ ਐੱਸ.ਟੀ.ਐੱਫ਼. ਅਤੇ ਹੋਰ ਜਾਂਚ ਏਜੰਸੀਆਂ ਵਲੋਂ ਕੀਤੀ ਗਈ ਜਾਂਚ ਦੀ ਸੀਲਬੰਦ ਰਿਪੋਰਟ ਨੂੰ ਜਨਤਕ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅਰਜ਼ੀ ਦਾਖਲ ਕਰਨ ਵਾਲੇ ਸੀਨੀਅਰ ਵਕੀਲ ਨਵਕਿਰਣ ਸਿੰਘ ਨੇ ਕਿਹਾ ਕਿ ਮੇਰੇ ’ਤੇ ਇਹ ਦੋਸ਼ ਲਗਾਏ ਜਾਂਦੇ ਹਨ ਕਿ ਮੈਂ ਸਿਰਫ਼ ਚੋਣਾਂ ਦੌਰਾਨ ਹੀ ਇਸ ਮਾਮਲੇ ’ਚ ਬੋਲਦਾ ਹਾਂ ਪਰ ਇਹ ਕੇਸ ਉਨ੍ਹਾਂ ਨੇ 2017 ’ਚ ਫਾਈਲ ਕੀਤਾ ਸੀ ਅਤੇ ਉਦੋਂ ਤੋਂ ਹੁਣ ਤੱਕ ਇਸ ਮਾਮਲੇ ’ਚ ਸੁਣਵਾਈ ਚੱਲ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਉਹ ਇਸ ਮਾਮਲੇ ’ਚ ਬਿਕਰਮ ਮਜੀਠੀਆ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

rajwinder kaur

Content Editor

Related News