ਨਸ਼ੇ ਲਈ ਪੈਸੇ ਨਾ ਮਿਲਣ ''ਤੇ ਕਲਯੁਗੀ ਪੁੱਤ ਨੇ ਕੀਤਾ ਪਿਓ ਦਾ ਕਤਲ

Monday, May 09, 2022 - 12:34 AM (IST)

ਨਸ਼ੇ ਲਈ ਪੈਸੇ ਨਾ ਮਿਲਣ ''ਤੇ ਕਲਯੁਗੀ ਪੁੱਤ ਨੇ ਕੀਤਾ ਪਿਓ ਦਾ ਕਤਲ

ਅੰਮ੍ਰਿਤਸਰ (ਗੁਰਿੰਦਰ ਸਾਗਰ) : ਅੱਜ-ਕੱਲ੍ਹ ਖੂਨ ਦੇ ਰਿਸ਼ਤੇ ਇੰਨੇ ਸਫੈਦ ਹੋ ਗਏ ਹਨ ਕਿ ਭਰਾ ਭਰਾ ਨੂੰ ਤੇ ਪੁੱਤ ਪਿਓ ਨੂੰ ਮਾਰਨ ਲੱਗਿਆਂ ਇਕ ਮਿੰਟ ਨਹੀਂ ਸੋਚਦਾ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ 'ਚ, ਜਿਥੇ ਇਕ ਕਲਯੁਗੀ ਪੁੱਤ ਨੇ ਆਪਣੇ ਪਿਓ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਸ ਦਾ ਪਿਓ ਉਸ ਨੂੰ ਨਸ਼ੇ ਦੀ ਪੂਰਤੀ ਲਈ ਪੈਸੇ ਨਹੀਂ ਸੀ ਦਿੰਦਾ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਜੰਡਿਆਲਾ ਗੁਰੂ ਦੇ ਡੀ.ਐੱਸ.ਪੀ. ਸੁਖਵਿੰਦਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ 30 ਅਪ੍ਰੈਲ ਨੂੰ ਮ੍ਰਿਤਕ ਹਰਬੰਸ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਜੰਡਿਆਲਾ ਗੁਰੂ ਦੀ ਲਾਸ਼ ਭੇਤਭਰੀ ਹਾਲਤ ਵਿੱਚ ਪਿੰਡ ਨਰੈਣਗੜ੍ਹ ਦੇ ਗੰਦੇ ਨਾਲੇ 'ਚੋਂ ਮਿਲਣ 'ਤੇ ਮ੍ਰਿਤਕ ਦੇ ਲੜਕੇ ਰਮਨਦੀਪ ਸਿੰਘ ਦੇ ਬਿਆਨ 'ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਤਰਸਿੱਕਾ 'ਚ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਤਫਤੀਸ਼ ਦੌਰਾਨ ਪਾਇਆ ਗਿਆ ਕਿ ਹਰਬੰਸ ਸਿੰਘ ਦਾ ਕਤਲ ਉਸ ਦੇ ਵੱਡੇ ਲੜਕੇ ਸਤਨਾਮ ਸਿੰਘ ਜੋ ਨਸ਼ੇ ਕਰਨ ਦਾ ਆਦੀ ਹੈ ਤੇ ਨਸ਼ੇ ਦੀ ਪੂਰਤੀ ਲਈ ਅਕਸਰ ਆਪਣੇ ਪਿਓ ਕੋਲਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ ਪਰ ਪਿਓ ਆਪਣੇ ਲੜਕੇ ਨੂੰ ਇਸ ਗੱਲ ਤੋਂ ਰੋਕਦਾ ਸੀ।

ਇਹ ਵੀ ਪੜ੍ਹੋ : ਟਾਰਗੈੱਟ ਕਿਲਿੰਗ ਦੀ ਕੋਸ਼ਿਸ਼ ਨਾਕਾਮ, 1 ਦੋਸ਼ੀ ਹਥਿਆਰਾਂ ਸਮੇਤ ਕਾਬੂ (ਵੀਡੀਓ)

ਕੁਝ ਦਿਨ ਪਹਿਲਾਂ ਹੀ ਸਤਨਾਮ ਸਿੰਘ ਨੇ ਆਪਣੇ ਪਿਤਾ ਦੀ ਸਿਲਾਈ ਮਸ਼ੀਨ ਵੇਚ ਕੇ ਨਸ਼ਾ ਕੀਤਾ ਸੀ ਅਤੇ ਰਾਤ ਨੂੰ ਸਤਨਾਮ ਸਿੰਘ ਆਪਣੇ ਪਿਤਾ ਨੂੰ ਮਸ਼ੀਨ ਵਾਪਸ ਦਿਵਾਉਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਮੋਟਰਸਾਈਕਲ ਦੇ ਬਿਠਾ ਕੇ ਲੈ ਗਿਆ ਸੀ, ਜਦ ਹਰਬੰਸ ਸਿੰਘ ਨੂੰ ਆਪਣੇ ਲੜਕੇ ਸਤਨਾਮ ਸਿੰਘ ਤੋਂ ਪਤਾ ਲੱਗਾ ਕਿ ਉਸ ਦੀ ਸਿਲਾਈ ਮਸ਼ੀਨ ਉਸ ਨੇ ਵੇਚ ਕੇ ਨਸ਼ੇ ਦੀ ਪੂਰਤੀ ਕਰ ਲਈ ਸੀ ਤਾਂ ਦੋਵਾਂ ਵਿਚਕਾਰ ਤਕਰਾਰ ਹੋ ਗਈ, ਜਿਸ 'ਤੇ ਸਤਨਾਮ ਸਿੰਘ ਨੇ ਆਪਣੇ ਪਿਓ ਨੂੰ ਪਿੰਡ ਨਰੈਣਗੜ੍ਹ ਦੇ ਬਾਹਰਵਾਰ ਸੜਕ ਦੇ ਨਾਲ ਜਾਂਦੇ ਗੰਦੇ ਨਾਲੇ 'ਚ ਡੁਬੋ ਕੇ ਮਾਰ ਦਿੱਤਾ ਸੀ। ਥਾਣਾ ਤਰਸਿੱਕਾ ਦੀ ਪੁਲਸ ਟੀਮ ਵੱਲੋਂ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਮ੍ਰਿਤਕ ਦੇ ਲੜਕੇ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅੱਜ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪਿੰਡ ਕੌੜਿਆਂਵਾਲੀ ਦਾ ਸਰਕਾਰੀ ਸਕੂਲ, ਜਿੱਥੇ ਫਾਜ਼ਿਲਕਾ ਸ਼ਹਿਰ ਦੇ ਬੱਚੇ ਜਾਂਦੇ ਹਨ ਪੜ੍ਹਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Mukesh

Content Editor

Related News