ਪੁੱਤਰ ਦੀ ਨਸ਼ੇ ਦੀ ਆਦਤ ਤੋਂ ਦੁਖੀ ਵਿਧਵਾ ਅੌਰਤ ਨੇ ਛੱਡਿਆ ਆਪਣਾ ਘਰ

Thursday, Jul 26, 2018 - 12:20 AM (IST)

ਪੁੱਤਰ ਦੀ ਨਸ਼ੇ ਦੀ ਆਦਤ ਤੋਂ ਦੁਖੀ ਵਿਧਵਾ ਅੌਰਤ ਨੇ ਛੱਡਿਆ ਆਪਣਾ ਘਰ

ਜਲਾਲਾਬਾਦ(ਨਿਖੰਜ)-ਪਿੰਡ ਟਿਵਾਨਾ ਕਲਾਂ  ’ਚ ਵਿਕ  ਰਹੇ ਨਸ਼ੇ  ਕਾਰਨ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਰਹੇ ਹਨ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਸਾਡੀ ‘ਜਗ ਬਾਣੀ’ ਦੀ ਟੀਮ ਨੇ ਪਿੰਡ ਦਾ ਦੌਰਾ ਕਰ ਕੇ ਸਾਰਾ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ। ਪਿੰਡ ਦੀ ਕਮੇਟੀ  ਦੇ ਪ੍ਰਧਾਨ ਜਤਿੰਦਰ ਸਿੰਘ ਬੰਟੀ,  ਵਾਈਸ ਪ੍ਰਧਾਨ ਸੰਦੀਪ ਸਿੰਘ, ਅਸ਼ੋਕ ਕੁਮਾਰ, ਨਿਰਮਲ ਸਿੰਘ, ਬੱਗੂ ਸਿੰਘ, ਸੁਰਿੰਦਰ ਸਿੰਘ ਆਦਿ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ  ਕਿਹਾ ਕਿ ਸਾਡੇ ਪਿੰਡ ’ਚ ਪਿਛਲੇ ਕਾਫੀ ਸਮੇਂ ਚਿੱਟਾ, ਨਸ਼ੇ ਵਾਲੀਆਂ ਗੋਲੀਆਂ, ਪੋਸਤ  ਤੋਂ ਇਲਾਵਾ ਹੋਰ ਸਿੰਥੈਟਿਕ ਨਸ਼ਾ  ਸ਼ਰੇਆਮ ਪਿੰਡ ਦੇ ਕੁਝ ਨਸ਼ਾ ਸਮੱਗਲਰ ਪੁਲਸ ਵਿਭਾਗ ਦੀ ਮਿਲੀਭੁਗਤ ਨਾਲ ਵੇਚ ਕੇ ਪਿੰਡ ਦੇ ਨੌਜਵਾਨਾਂ ਨੂੰ ਤਬਾਹ ਕਰਨ ’ਚ ਲੱਗੇ ਹੋਏ ਸਨ। ਇਥੇ ਹੀ ਬਸ ਨਹੀਂ ਕਿ ਅੱਜ ਇਕ ਪਿੰਡ ਦੀ ਇਕ  ਅੌਰਤ ਦਾ ਪੁੱਤਰ ਜੋ ਕਿ  ਨਸ਼ੇ ਕਰਨ ਦਾ ਆਦੀ ਹੋ ਚੁੱਕਾ ਹੈ ਅਤੇ ਘਰ ’ਚੋਂ ਕੀਮਤੀ ਸਾਮਾਨ ਚੋਰੀ ਕਰ ਕੇ ਅਕਸਰ ਹੀ  ਵੇਚਦਾ  ਹੈ। ਆਪਣੇ ਪੁੱਤਰ ਦੀਆਂ ਆਦਤਾਂ ਤੋਂ ਦੁਖੀ ਹੋ ਕੇ ਅੌਰਤ ਮਜਬੂਰ ਹੋ ਕੇ  ਆਪਣਾ ਘਰ-ਬਾਰ ਛੱਡ ਕੇ ਕਿਸ ਹੋਰ ਪਿੰਡ ਵਿਖੇ ਘਰੇਲੂ ਸਾਮਾਨ ਲੈ  ਕੇ ਚੱਲ ਗਈ। ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜ਼ਿਲਾ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਲੋਕਾਂ  ਖਿਲਾਫ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਪਿੰਡ ਟਿਵਾਨਾ ਕਲਾਂ ’ਚੋਂ ਨਸ਼ਾ ਖਤਮ ਹੋ ਸਕੇ। 
 


Related News