ਵੱਖ-ਵੱਖ ਵਿਅਕਤੀਆਂ ਤੋਂ ਬਰਾਮਦ ਕੀਤੇ ਨਸ਼ੀਲੇ ਪਦਾਰਥ
Wednesday, Jan 31, 2018 - 11:59 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - ਥਾਣਾ ਸਿਟੀ–2 ਮਾਲੇਰਕੋਟਲਾ ਦੇ ਸਹਾਇਕ ਥਾਣੇਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਵੱਡੀ ਈਦਗਾਹ ਮਾਲੇਰਕੋਟਲਾ ਤੋਂ ਕਰੀਬ 100 ਗਜ਼ ਅੱਗੇ ਸਾਹਮਣੇ ਖੜ੍ਹੇ ਦੋ ਨੌਜਵਾਨ ਇਫਤਖਾਰ ਪੁੱਤਰ ਜੁਲਫਕਾਰ ਵਾਸੀ ਮੁਹੱਲਾ ਹਾਜਣਵਾਲਾ ਨੇੜੇ ਡਾ. ਨਿਜ਼ਾਮ ਹਸਪਤਾਲ ਮਾਲੇਰਕੋਟਲਾ ਦੇ ਕਬਜ਼ੇ 'ਚੋਂ 1 ਗ੍ਰਾਮ 180 ਮਿਲੀਗ੍ਰਾਮ ਚਿੱਟਾ ਅਤੇ ਅਬਦੁਲ ਹਮੀਦ ਪੁੱਤਰ ਮੁਹੰਮਦ ਸਲੀਮ ਵਾਸੀ ਪਿੰਡ ਬਿੰਜੋਕੀ ਖੁਰਦ ਥਾਣਾ ਅਮਰਗੜ੍ਹ ਦੇ ਕਬਜ਼ੇ 'ਚ 1 ਗ੍ਰਾਮ 181 ਮਿਲੀਗ੍ਰਾਮ ਚਿੱਟਾ ਬਰਾਮਦ ਹੋਇਆ। ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਥਾਣਾ ਸਿਟੀ ਧੂਰੀ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਗੋਲ ਪਾਰਕ ਧੂਰੀ ਕੋਲੋਂ ਅਕਸ਼ੈ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਵਾਰਡ ਨੰਬਰ 16-ਏ ਤਹਿਸੀਲ ਮੁਹੱਲਾ ਧੂਰੀ ਅਤੇ ਮੁਹੰਮਦ ਸਲੀਮ ਪੁੱਤਰ ਯੂਸਫ ਖਾਨ ਵਾਸੀ ਫਰੀਦਪੁਰ ਥਾਣਾ ਸੰਦੌੜ ਨੂੰ ਕਾਬੂ ਕਰਦਿਆਂ ਇਨ੍ਹਾਂ ਕੋਲੋਂ 600 ਮਿਲੀਗ੍ਰਾਮ ਸਮੈਕ ਬਰਾਮਦ ਕੀਤੀ। ਥਾਣਾ ਸਿਟੀ ਸੰਗਰੂਰ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਪੁਲ ਡਰੇਨ ਸੋਹੀਆ ਰੋਡ ਕੋਲੋਂ ਇਕ ਵਿਅਕਤੀ ਨੂੰ 6 ਬੋਤਲਾਂ ਸਣੇ ਕਾਬੂ ਕਰਦਿਆਂ ਮੁਲਜ਼ਮ ਹਰੀ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸੋਹੀਆ ਥਾਣਾ ਸਦਰ ਸੁਨਾਮ ਵਿਰੁੱਧ ਕੇਸ ਦਰਜ ਕੀਤਾ। ਥਾਣਾ ਸਦਰ ਸੁਨਾਮ ਦੇ ਹੌਲਦਾਰ ਪੁਸ਼ਪਿੰਦਰ ਸਿੰਘ ਨੇ ਪਿੰਡ ਕੁਲਾਰ ਖੁਰਦ ਵੱਲੋਂ ਆਉਂਦੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 15 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕੀਤੀ। ਮੁਲਜ਼ਮ ਬਿੰਦਰਪਾਲ ਪੁੱਤਰ ਸੱਤਪਾਲ ਵਾਸੀ ਪੀਰਾਂ ਪੱਤੀ ਕੁਲਾਰ ਖੁਰਦ ਵਿਰੁੱਧ ਮੁਕੱਦਮਾ ਦਰਜ ਕੀਤਾ। ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਮਹਿੰਦਰਜੀਤ ਸਿੰਘ ਨੇ ਵਿਪਨ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਸਿਟਮਰਾ ਥਾਣਾ ਰੋਰਾ ਉੱਤਰ ਪ੍ਰਦੇਸ਼ ਨੂੰ ਇਕ ਨੰਬਰੀ ਕਾਰ ਸਣੇ ਕਾਬੂ ਕਰਦਿਆਂ ਉਸ ਕੋਲੋਂ 11 ਕਿਲੋ ਗ੍ਰਾਮ ਭੁੱਕੀ ਬਰਾਮਦ ਕੀਤੀ। ਥਾਣਾ ਛਾਜਲੀ ਦੇ ਹੌਲਦਾਰ ਸੁੱਖਾ ਸਿੰਘ ਨੇ ਜਗਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਸੰਗਤੀਵਾਲਾ 'ਤੇ ਰੇਡ ਕਰਦਿਆਂ 96 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕੀਤੀ।