ਨਸ਼ਾ ਤਸਕਰੀ ਦੇ ਕੇਸ ’ਚ ਪਿਛਲੇ 2 ਸਾਲ ਤੋਂ ਭਗੌੜੀ ਮਹਿਲਾ ਗ੍ਰਿਫ਼ਤਾਰ
Friday, May 23, 2025 - 01:59 PM (IST)

ਲੁਧਿਆਣਾ (ਰਾਜ)- ਪੀ. ਓ. ਸਟਾਫ ਦੀ ਟੀਮ ਨੇ ਇਕ ਨਸ਼ਾ ਸਮੱਗਲਰ ਮਹਿਲਾ ਨੂੰ ਕਾਬੂ ਕੀਤਾ ਹੈ, ਜੋ ਕਿ ਪਿਛਲੇ 2 ਸਾਲ ਤੋਂ ਭਗੌੜੀ ਚੱਲ ਰਹੀ ਸੀ। ਮੁਲਜ਼ਮ ਪੂਜਾ ਹੈ, ਜੋ ਕਿ ਘੋੜਾ ਕਾਲੋਨੀ ਦੀ ਰਹਿਣ ਵਾਲੀ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਜੇਲ ਭੇਜਿਆ ਗਿਆ ਹੈ। ਪੀ. ਓ. ਸਟਾਫ ਦੇ ਇੰਚਾਰਜ ਅਜੇ ਕੁਮਾਰ ਜਸਰਾ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਪੂਜਾ ਦੇ ਖਿਲਾਫ ਥਾਣਾ ਮੋਤੀ ਨਗਰ ’ਚ ਸੰਨ 2018 ’ਚ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਹੋਇਆ ਸੀ। ਪੁਲਸ ਨੇ ਮਹਿਲਾ ਨੂੰ ਜੇਲ੍ਹ ਭੇਜ ਦਿੱਤਾ ਸੀ, ਜਿਥੋਂ ਦੀ ਬੇਲ ਜੰਪ ਕਰ ਕੇ ਮੁਲਜ਼ਮ ਮਹਿਲਾ ਅਦਾਲਤ ਪੇਸ਼ ਨਹੀਂ ਹੋਈ, ਜਿਸ ਤੋਂ ਬਾਅਦ ਅਦਾਲਤ ਨੇ 2023 ਨੂੰ ਮਹਿਲਾ ਨੂੰ ਪੀ. ਓ. ਕਰਾਰ ਦੇ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ! ਮਾਨ ਸਰਕਾਰ ਨੇ ਦਿੱਤਾ ਤੋਹਫ਼ਾ
ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਮਹਿਲਾ ਪੁਲਸ ਤੋਂ ਲੁਕਣ ਲਈ ਹੁਣ ਘੋੜਾ ਕਾਲੋਨੀ ਨੂੰ ਛੱਡ ਕੇ ਈ. ਡਬਲਯੂ. ਐੱਸ. ਕਾਲੋਨੀ ’ਚ ਰਹਿਣ ਲੱਗੀ ਸੀ ਪਰ ਪੁਲਸ ਟੀਮ ਨੇ ਰੇਡ ਕਰ ਕੇ ਉਸ ਨੂੰ ਕਾਬੂ ਕਰ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8