ਨਸ਼ਾ ਸਮੱਗਲਰ ਦੀ 53 ਲੱਖ 21 ਹਜ਼ਾਰ 250 ਰੁਪਏ ਦੀ ਜਾਇਦਾਦ ਜ਼ਬਤ : ਡੀ. ਐੱਸ. ਪੀ.

Friday, Nov 08, 2019 - 11:15 AM (IST)

ਨਸ਼ਾ ਸਮੱਗਲਰ ਦੀ 53 ਲੱਖ 21 ਹਜ਼ਾਰ 250 ਰੁਪਏ ਦੀ ਜਾਇਦਾਦ ਜ਼ਬਤ : ਡੀ. ਐੱਸ. ਪੀ.

ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ) - ਤਰਨਤਾਰਨ ਦੇ ਐੱਸ. ਐੱਸ. ਪੀ. ਸ਼੍ਰੀ ਧਰੁਵ ਦਹੀਆ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਜਿੱਥੇ ਕਾਬੂ ਕੀਤਾ ਜਾ ਰਿਹਾ, ਉਥੇ ਹੀ ਇਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਮਰਗਿੰਦਪੁਰ ਦੇ ਇਕ ਨਸ਼ਾ ਸਮੱਗਲਰ ਦੀ 53 ਲੱਖ 21 ਹਜ਼ਾਰ 250 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ।

ਸਬ ਡਵੀਜ਼ਨ ਭਿੱਖੀਵਿੰਡ ਦੇ ਡੀ. ਐੱਸ. ਪੀ. ਰਾਜਬੀਰ ਸਿੰਘ ਨੇ ਦੱਸਿਆ ਕਿ ਨਸ਼ੇ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਜਿੱਥੇ ਕਾਬੂ ਕਰਕੇ ਜੇਲ 'ਚ ਬੰਦ ਕੀਤਾ ਜਾ ਰਿਹਾ, ਉੱਥੇ ਹੀ ਇਨ੍ਹਾਂ ਲੋਕਾਂ ਵਲੋਂ ਨਸ਼ੇ ਦੇ ਧੰਦੇ ਨਾਲ ਜਾਇਦਾਦਾਂ ਬਣਾਈਆਂ ਹਨ, ਨੂੰ ਜ਼ਬਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਥਾਣਾ ਕੱਚਾ ਪੱਕਾ ਦੇ ਇਕ ਨਾਮੀ ਵਿਅਕਤੀ, ਜੋ ਨਸ਼ੇ ਦਾ ਧੰਦਾ ਕਰਦਾ ਸੀ, ਸੁਖਚੈਨ ਸਿੰਘ ਉਰਫ ਚੈਨਾ ਪੁੱਤਰ ਕਰਮ ਸਿੰਘ ਦੀ ਜਾਇਦਾਦ ਕੁੱਲ 53 ਲੱਖ 21 ਹਜ਼ਾਰ 250 ਰੁਪਏ ਦੀ ਜ਼ਬਤ ਕੀਤੀ ਗਈ ਹੈ।


author

rajwinder kaur

Content Editor

Related News