ਨਸ਼ੀਲੇ ਟੀਕੇ ਵੇਚਣ ਵਾਲੇ ਤਸਕਰ ਨੂੰ 10 ਸਾਲ ਕੈਦ, 1 ਲੱਖ ਜੁਰਮਾਨਾ

Friday, Nov 10, 2023 - 03:50 PM (IST)

ਨਸ਼ੀਲੇ ਟੀਕੇ ਵੇਚਣ ਵਾਲੇ ਤਸਕਰ ਨੂੰ 10 ਸਾਲ ਕੈਦ, 1 ਲੱਖ ਜੁਰਮਾਨਾ

ਚੰਡੀਗੜ੍ਹ (ਸੁਸ਼ੀਲ ਰਾਜ) : ਜ਼ਿਲ੍ਹਾ ਅਦਾਲਤ ਨੇ ਨਸ਼ੇ ਦੇ ਟੀਕੇ ਸਪਲਾਈ ਕਰਨ ਵਾਲੇ ਤਸਕਰ ਕਮਲਪ੍ਰੀਤ ਸਿੰਘ ਉਰਫ਼ ਕਾਲੀ ਵਾਸੀ ਸੈਕਟਰ-56 ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਇਹ ਮਾਮਲਾ 28 ਦਸੰਬਰ 2019 ਦਾ ਹੈ। ਸੈਕਟਰ-39 ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਜਸਵਿੰਦਰ ਸਿੰਘ, ਕਾਂਸਟੇਬਲ ਯੋਗੇਸ਼ ਯਾਦਵ ਤੇ ਅਜੇ ਕੁੰਡੂ ਗਸ਼ਤ ਕਰ ਰਹੇ ਸਨ।

ਸੈਕਟਰ-56 ਦੀ ਡਿਸਪੈਂਸਰੀ ਨੇੜੇ ਮੋਹਾਲੀ ਵਾਲੇ ਪਾਸਿਓਂ ਇਕ ਸ਼ੱਕੀ ਨੌਜਵਾਨ ਆਉਂਦਾ ਦੇਖਿਆ, ਜੋ ਪੁਲਸ ਨੂੰ ਦੇਖ ਕੇ ਵਾਪਸ ਜਾਣ ਲੱਗਾ। ਉਸਦੇ ਹੱਥ ਵਿਚ ਲਿਫ਼ਾਫ਼ਾ ਸੀ। ਪੁਲਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗਾ। ਟੀਮ ਨੇ ਪਿੱਛਾ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਲਿਫ਼ਾਫ਼ੇ ਵਿਚੋਂ 20 ਨਸ਼ੀਲੇ ਟੀਕੇ ਬਰਾਮਦ ਹੋਏ। ਸੈਕਟਰ-39 ਥਾਣਾ ਪੁਲਸ ਨੇ ਟੀਕੇ ਜ਼ਬਤ ਕਰ ਕੇ ਕਮਲਪ੍ਰੀਤ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।


author

Babita

Content Editor

Related News