ਨਸ਼ਾ ਤਸਕਰੀ ਦੇ ਮਾਮਲੇ ’ਚ ਭਗੌੜਾ ਗ੍ਰਿਫ਼ਤਾਰ

Friday, Sep 29, 2023 - 02:24 PM (IST)

ਨਸ਼ਾ ਤਸਕਰੀ ਦੇ ਮਾਮਲੇ ’ਚ ਭਗੌੜਾ ਗ੍ਰਿਫ਼ਤਾਰ

ਲੁਧਿਆਣਾ (ਰਿਸ਼ੀ) : ਨਸ਼ਾ ਤਸਕਰੀ ਮਾਮਲੇ ’ਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਮੁਲਜ਼ਮ ਨੂੰ ਸੀ. ਆਈ. ਏ.-3 ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇੰਚਾਰਜ ਇੰਸ. ਅਵਤਾਰ ਸਿੰਘ ਅਨੁਸਾਰ ਫੜ੍ਹੇ ਗਏ ਮੁਲਜ਼ਮ ਦੀ ਪਛਾਣ ਜਗਤਾਰ ਸਿੰਘ ਵਾਸੀ ਕੂੰਮਕਲਾਂ ਵਜੋਂ ਹੋਈ ਹੈ।

ਮੁਲਜ਼ਮ ਖ਼ਿਲਾਫ਼ ਥਾਣਾ ਕੂੰਮਕਲਾਂ ਵਿਖੇ 22 ਸਤੰਬਰ 2019 ਨੂੰ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ’ਚ ਉਸ ਨੂੰ 2 ਸਤੰਬਰ 2023 ਨੂੰ ਮਾਣਯੋਗ ਅਦਾਲਤ ’ਚ ਪੀ. ਓ. ਐਲਾਨ ਕੀਤਾ ਗਿਆ ਸੀ, ਜਦਕਿ ਮੁਲਜ਼ਮ ਖ਼ਿਲਾਫ਼ ਇਸੇ ਥਾਣੇ ’ਚ ਜੂਨ 2016 ਅਤੇ ਜੂਨ 2019 ’ਚ ਐੱਨ. ਡੀ. ਪੀ ਐੱਸ. ਐਕਟ ਤਹਿਤ ਕੇਸ ਦਰਜ ਹੋਇਆ ਸੀ।


author

Babita

Content Editor

Related News