ਨਸ਼ੇ ਵਾਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ
Thursday, Aug 02, 2018 - 04:05 AM (IST)

ਬਟਾਲਾ/ਧਿਆਨਪੁਰ, (ਬੇਰੀ, ਬਲਵਿੰਦਰ)- ਥਾਣਾ ਘਣੀਏ-ਕੇ-ਬਾਂਗਰ ਦੀ ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ ਕੀਤਾ ਹੈ। ®ਇਸ ਸਬੰਧੀ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲ ਸੂਆ ਭਾਰਥਵਾਲ ਤੋਂ ਜਗੀਰ ਸਿੰਘ ਵਾਸੀ ਭਾਰਥਵਾਲ ਨੂੰ 70 ਨਸ਼ੇ ਵਾਲੀਆਂ ਗੋਲੀਆਂ ਅਲਕੋ ਅਤੇ 160 ਟ੍ਰੀਲੋਮ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।